ਨਵਾਂਸ਼ਹਿਰ : ਨਵਾਂਸ਼ਹਿਰ ਦੇ ਥਾਣਾ ਸਿਟੀ ਤੋਂ ਮਹਿਜ਼ ਕੁੱਝ ਹੀ ਦੂਰੀ ਤੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਉੱਥੇ ਖੜੇ ਟ੍ਰੈਫਿਕ ਪੁਲਿਸ ਅਧਿਕਾਰੀ ਨਾਲ ਇਕ ਲੜਕੀ ਉਲਝ ਪਈ। ਟਰੈਫਿਕ ਅਧਿਕਾਰੀ ਅਨੁਸਾਰ ਉਕਤ ਲੜਾਈ ਜੋ ਕਿ ਨਵਾਂਸ਼ਹਿਰ ਵਾਸੀ ਹੈ ਇਹ ਲੜਕੀ ਕਈ ਦਿਨਾਂ ਤੋਂ ਦਿੱਲੀ ਨੰਬਰ ਵਾਲੀ ਇੱਕ ਓਪਨ ਜਿਪਸੀ ਵਿਚ ਉੱਚੀ ਆਵਾਜ਼ ‘ਚ ਡੈੱਕ ਲਗਾਕੇ ਘੁੰਮਦੀ ਸੀ। ਜਦੋਂ ਪੁਲਿਸ ਅਧਿਕਾਰੀ ਨੇ ਮੌਕੇ ‘ਤੇ ਪਹੁੰਚ ਕੇ ਉਕਤ ਲੜਕੀ ਨੂੰ ਰੋਕ ਕੇ ਉਸਦੀ ਜਿਪਸੀ ਦੇ ਕਾਗਜ਼ਾਂ ਦੀ ਪੜਤਾਲ ਕਰਨ ਲਈ ਪੇਪਰ ਮੰਗੇ ਤਾਂ ਉਹ ਲੜਕੀ ਉਸ ਜਿਪਸੀ ਨਾਲ ਸਬੰਧਿਤ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਪਾਈ । ਉਧਰ ਉਹ ਲੜਕੀ ਟ੍ਰੈਫਿਕ ਪੁਲਿਸ ਅਧਿਕਾਰੀ ਨਾਲ ਹੀ ਬਤਮੀਜ਼ੀ ਨਾਲ ਪੇਸ਼ ਆਉਂਦੀ ਨਜਰ ਆਈ ।
ਟ੍ਰੈਫਿਕ ਅਧਿਕਾਰੀ ਨੇ ਦੱਸਿਆ ਕਿ ਇਸ ਲੜਕੀ ਦਾ ਕਰੀਬ ਚਾਰ ਹਫਤੇ ਪਹਿਲਾਂ ਵੀ ਚਾਲਾਣ ਕੀਤਾ ਗਿਆ ਸੀ । ਵਾਰ-ਵਾਰ ਉਕਤ ਲੜਕੀ ਨੂੰ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਉਸੇ ਤਰ੍ਹਾਂ ਘੁੰਮਦੀ ਰਹੀ। ਆਖ਼ਰ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਉਕਤ ਲੜਕੀ ਦੀ ਜੀਪ ਦਾ ਚਲਾਣ ਕੱਟ ਕੇ ਉਸ ਕੁੜੀ ਦੀ ਓਪਨ ਜਿਪਸੀ ਬਾਉਂਡ ਕਰ ਦਿੱਤੀ ਹੈ।
ਉਧਰ ਗੱਡੀ ਬਾਉਂਡ ਕੀਤੇ ਜਾਣ ਤੋਂ ਭੜਕੀ ਲੜਕੀ ਨੇ ਸ਼ਰੇਆਮ ਸੜਕ ਵਿਚਾਲੇ ਆਪਣੀ ਗੱਡੀ ਖੜੀ ਕਰਕੇ ਟਰੈਫਿਕ ਪੁਲਿਸ ਅਧਿਕਾਰੀ ਉੱਤੇ ਦੋਸ਼ ਲਾਉਦਿਆਂ ਕਿਹਾ ਕਿ ਉਸਨੂੰ ਬਿਨਾਂ ਵਜਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਇਸ ਲੜਕੀ ਦੀ ਪੁਲਿਸ ਅਧਿਕਾਰੀ ਨਾਲ ਬਹਿਸਬਾਜ਼ੀ ਕਰਦਿਆਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਮੀਡੀਆ ਦੇ ਸਾਹਮਣੇ ਆਪਣੇ ਆਪ ਨੂੰ ਸੱਚੀ ਦੱਸ ਰਹੀ ਹੈ ਟਰੈਫਿਕ ਪੁਲਿਸ ਅਧਿਕਾਰੀ ਨੂੰ ਝੂਠਾ ਦੱਸ ਰਹੀ ਹੈ।
ਵੀਡੀਓ ‘ਚ ਵੇਖੋ ਪੂਰੇ ਮਾਮਲੇ ਬਾਰੇ ਦੋਹਾਂ ਪੱਖਾਂ ਦਾ ਕੀ ਕਹਿਣਾ ਹੈ।
ਉਧਰ ਟਰੈਫਿਕ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀ ਨਾਲ ਕਿਸੇ ਵੀ ਤਰ੍ਹਾਂ ਦਾ ਮਾੜਾ ਵਿਹਾਰ ਨਹੀਂ ਕੀਤਾ ਗਿਆ, ਉਹ ਉਸਨੂੰ ਬੱਚਿਆਂ ਵਾਂਗ ਪਹਿਲਾਂ ਵੀ ਸਮਝਾ ਚੁੱਕੇ ਹਨ ਪਰ ਉਹ ਨਿਯਮਾਂ ਦੀ ਲਗਾਤਾਰ ਉਲੰਘਣਾ ਕਰ ਰਹੀ ਸੀ, ਜਿਸ ਕਾਰਨ ਗੱਡੀ ਨੂੰ ਬਾਊਂਡ ਕੀਤਾ ਗਿਆ ਹੈ।
ਇਹ ਪੂਰਾ ਕਿੱਸਾ ਸੋਸ਼ਲ ਮੀਡੀਆ ‘ਤੇ ਹਰ ਪਾਸੇ ਛਾਇਆ ਹੋਇਆ ਹੈ।