ਪੁਣੇ : ਮਹਾਰਾਸ਼ਟਰ ਦੇ ਸ਼ਹਿਰ ਪੁਣੇ ਵਿੱਚ ਕਰੋਨਾ ਵੈਕਸੀਨ ਕੋਵਿਸ਼ੀਲਡ ਤਿਆਰ ਕਰਨ ਵਾਲੀ ਸੀਰਮ ਇੰਸਟੀਚਿਊਟ ਦੀ ਇਮਾਰਤ ਵਿੱਚ ਅੱਜ ਅੱਗ ਲੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਗ ਦਵਾਈਆਂ ਬਣਾਉਣ ਵਾਲੇ ਹਿੱਸੇ ਤੋਂ ਦੂਰ ਲੱਗੀ ਤੇ ਦਵਾਈਆਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਅੱਗ ਬੁਝਾਉਣ ਲਈ ਪੰਦਰਾਂ ਟੈਂਡਰ ਮੰਗਵਾਏ ਗਏ। ਉਧਰ ਇੰਸਟੀਚਿਊਟ ਦਾ ਕਹਿਣਾ ਹੈ ਕਿ ਅੱਗ ਵੈਲਡਿੰਗ ਕਾਰਨ ਲੱਗੀ। ਪੁਣੇ ਦੇ ਮੇਅਰ ਮੁਰਲੀਧਰ ਦਾ ਕਹਿਣਾ ਹੈ ਕਿ ਚਾਰ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਬੁੱਝਣ ਮਗਰੋਂ 5 ਝੁਲਸੀਆਂ ਹੋਈਆਂ ਲਾਸ਼ਾਂ ਬਿਲਡਿੰਗ ’ਚੋਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪੰਜ ਮ੍ਰਿਤਕ ਨਿਰਮਾਣ ਅਧੀਨ ਬਿਲਡਿੰਗ ਦੇ ਵਰਕਰ ਹੋ ਸਕਦੇ ਹਨ। ਅੱਗ ਦੇ ਕਾਰਨਾਂ ਬਾਰੇ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ।
ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਤੋਪੀ ਨੇ ਦੱਸਿਆ ਕਿ ਬਿਲਡਿੰਗ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਅਨੁਸਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਦੀ ਖੇਪ ਨੂੰ ਕੋਈ ਨੁਕਸਾਨ ਨਹੀਂ ਪਹੰਚਿਆ। ਉਹ ਇਸ ਬਿਲਡਿੰਗ ਤੋਂ ਕਾਫ਼ੀ ਦੂਰ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਗ ਪਲਾਂਟ ਦੇ ਟਰਮੀਨਲ 1 ਗੇਟ ’ਤੇ ਲੱਗੀ।
ਕਰੋਨਾ ਵੈਕਸੀਨ ਕੋਵਿਸ਼ੀਲਡ ਤਿਆਰ ਕਰਨ ਵਾਲੀ ਸੀਰਮ ਇੰਸਟੀਚਿਊਟ ਦੀ ਇਮਾਰਤ ਵਿੱਚ ਅੱਗ; ਪੰਜ ਦੀ ਮੌਤ
Leave a Comment
Leave a Comment