ਨਿਊਜ਼ ਡੈਸਕ: ਕੈਨੇਡਾ ਦੇ ਓਨਟਾਰੀਓ ਸੂਬੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਕੇ ਇਕ ਘਰ ਘਰ ’ਚ ਅੱਗ ਲੱਗ ਗਈ। ਜਿਸ ਨਾਲ ਭਾਰਤੀ ਮੂਲ ਦੇ ਜੋੜੇ ਤੇ ਉਨ੍ਹਾਂ ਦੀ ਧੀ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ 51 ਸਾਲ ਦੇ ਰਾਜੀਵ ਵਾਰੀਕੂ, 47 ਸਾਲ ਦੀ ਸ਼ਿਪਲਾ ਕੋਠਾ ਅਤੇ ਉਨ੍ਹਾਂ ਦੀ 16 ਸਾਲ ਦੀ ਬੇਟੀ ਮਹਿਕ ਵਾਰੀਕੂ ਵੱਜੋਂ ਕੀਤੀ ਹੈ।
ਬਰੈਂਪਟਨ ਦੇ ਬਿਗ ਸਕਾਈ ਵੇਅ ਅਤੇ ਵੈਨ ਕਰਕ ਡਰਾਈਵ ‘ਤੇ ਪੈਂਦੇ ਇਸ ਘਰ ਵਿਚ 7 ਮਾਰਚ ਨੂੰ ਦੁਪਹਿਰ ਕਰੀਬ 1:30 ਵਜੇ ਅੱਗ ਲੱਗ ਗਈ ਸੀ। ਜਦੋਂ ਤੱਕ ਐਮਰਜੈਂਸੀ ਦਸਤਾ ਪਹੁੰਚਿਆ, ਉਦੋਂ ਤੱਕ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ।
ਪੀਲ ਪੁਲਿਸ ਨੇ ਜਾਰੀ ਬਿਆਨ ’ਚ ਕਿਹਾ ਕਿ ਬਰੈਂਪਟਨ ਦੇ ਬਿੱਗ ਸਕਾਈ ਵੇ ਤੇ ਵੈਨ ਕਿਰਕ ਡਰਾਈਵ ਖ਼ੇਤਰ ’ਚ 7 ਮਾਰਚ ਨੂੰ ਇਕ ਘਰ ਨੂੰ ਸ਼ੱਕੀ ਹਾਲਾਤ ’ਚ ਅੱਗ ਲੱਗ ਗਈ ਸੀ ਤੇ ਮ੍ਰਿਤਕਾਂ ਦੀ ਹੁਣ ਪਹਿਚਾਣ ਹੋ ਗਈ ਹੈ।
ਅੱਗ ਬੁਝਾਉਣ ਤੋਂ ਬਾਅਦ ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਾਂ ਮਨੁੱਖੀ ਅਵਸ਼ੇਸ਼ ਬਰਾਮਦ ਹੋਏ ਪਰ ਉਸ ਸਮੇਂ ਮਰਨ ਵਾਲਿਆਂ ਦੀ ਪਛਾਣ ਤੇ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਪਰ ਹੁਣ ਪੁਲਿਸ ਨੇ ਮ੍ਰਿਤਕਾਂ ਦੀ ਪਹਿਚਾਣ ਕਰ ਲਈ ਹੈ। ਓਨਟੇਰਿਓ ਫ਼ਾਇਰ ਮਾਰਸ਼ਲ ਅਤੇ ਪੀਲ ਪੁਲਿਸ ਦੀ ਹੋਮੀਸਾਈਡ ਯੂਨਿਟ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੀਲ ਪੁਲਿਸ ਦਾ ਕਹਿਣਾ ਹੈ ਕਿ ਘਰ ਵਿਚ ਅੱਗ ਲੱਗਣ ਦੀਆਂ ਪਰਿਸਥਿਤੀਆਂ ਇੱਕ ਸਰਗਰਮ ਜਾਂਚ ਦਾ ਫ਼ੋਕਸ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।