ਅਮਰੀਕਾ ਸਥਿਤ ਗੈਂਗਸਟਰ ਭਾਨੂ ਰਾਣਾ ਦੇ ਕਤਲ ਦਾ ਦਾਅਵਾ, ਸਰਪੰਚ ਬੌਸ ਨਾਂ ਦੇ ਫੇਸਬੁੱਕ ਪੇਜ ਨੇ ਲਈ ਜ਼ਿੰਮੇਵਾਰੀ

Global Team
3 Min Read

ਨਿਊਜ਼ ਡੈਸਕ: ਅਮਰੀਕਾ ਦੇ ਕੈਲੀਫੋਰਨੀਆ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਗੈਂਗਸਟਰ ਭਾਨੂ ਰਾਣਾ ਦੇ ਕਤਲ ਸਬੰਧੀ ਸੋਸ਼ਲ ਮੀਡੀਆ ਪੋਸਟ ‘ਚ ਦਾਅਵਾ ਕੀਤਾ ਗਿਆ ਹੈ। ਸਰਪੰਚ ਬੌਸ ਨਾਮ ਦੀ ਆਈਡੀ ਤੋਂ ਬਣੀ ਪੋਸਟ ਵਿੱਚ ਇਸ ਘਟਨਾ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ।

ਪੋਸਟ ਵਿੱਚ ਲਿਖਿਆ ਗਿਆ ਹੈ ਕਿ ਇੱਕ ਸਾਲ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਕਿ ਭਾਨੂ ਰਾਣਾ ਨੂੰ ਮਾਰ ਦਿੱਤਾ ਜਾਵੇਗਾ। ਇਹ ਵੀ ਕਿਹਾ ਕਿ ਜੋ ਵੀ ਦੇਸ਼ ਦੇ ਖਿਲਾਫ ਜਾਵੇਗਾ ਉਸ ਨੂੰ ਮਾਰ ਦਿੱਤਾ ਜਾਵੇਗਾ। ਉਹ ਦੁਨੀਆਂ ਵਿੱਚ ਭਾਵੇਂ ਕਿਤੇ ਵੀ ਲੁਕ ਜਾਵੇ, ਪਿੱਛੇ ਨਹੀਂ ਹਟੇਗਾ। ਪੋਸਟ ਵਿੱਚ ਭਾਨੂ ਰਾਣਾ ਨੂੰ ‘ਗੱਦਾਰ’ ਦੱਸਿਆ ਗਿਆ ਹੈ। ਗੈਂਗਸਟਰ ਭਾਨੂ ਰਾਣਾ ਕਰਨਾਲ ਦੇ ਪਿੰਡ ਸੰਭਲੀ ਦਾ ਰਹਿਣ ਵਾਲਾ ਸੀ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਪੁਰਾਣਾ ਸਾਥੀ ਮੰਨਿਆ ਜਾਂਦਾ ਸੀ। ਉਸਦੇ ਖਿਲਾਫ ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਕਤਲ, ਜਬਰੀ ਵਸੂਲੀ, ਅਸਲਾ ਐਕਟ ਅਤੇ ਗੰਭੀਰ ਅਪਰਾਧਾਂ ਦੀਆਂ ਕਈ ਐਫਆਈਆਰ ਦਰਜ ਹਨ। ਉਸ ਨੂੰ ਨਵੰਬਰ 2025 ਵਿਚ ਅਮਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ।ਭਾਰਤੀ ਏਜੰਸੀਆਂ ਉਸ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਵਿਚ ਜੁਟੀਆਂ ਹੋਈਆਂ ਸਨ। ਉਸ ਦਾ ਨਾਂ ਪੰਜਾਬ ਵਿੱਚ ਹੋਏ ਗ੍ਰਨੇਡ ਹਮਲੇ ਦੀ ਜਾਂਚ ਵਿੱਚ ਵੀ ਆਇਆ ਸੀ।

ਜੂਨ 2025 ‘ਚ ਕਰਨਾਲ ‘ਚ ਫੜੇ ਗਏ ਉਸ ਦੇ ਕੁਝ ਸਾਥੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਹ ਭਾਨੂ ਰਾਣਾ ਲਈ ਕੰਮ ਕਰਦੇ ਸਨ। ਫੇਸਬੁੱਕ ਪੋਸਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਰੋਹਿਤ ਗੋਦਾਰਾ ਨਾਮ ਦੇ ਵਿਅਕਤੀ ਨੂੰ ਵੀ ਭਾਨੂ ਰਾਣਾ ਵਾਂਗ ਸਜ਼ਾ ਦਿੱਤੀ ਜਾਵੇਗੀ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਗੋਲਡੀ ਢਿੱਲੋਂ ਹੁਣ ਲਾਰੈਂਸ ਬਿਸ਼ਨੋਈ ਗੈਂਗ ਤੋਂ ਵੱਖ ਹੋ ਗਿਆ ਹੈ ਅਤੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਹੋ ਗਿਆ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ‘ਸਰਪੰਚ ਯੂਰਪ, ਸਾਹਿਲ ਦੁਹਾਨ (ਹਿਸਾਰ) ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਮਿਲ ਕੇ ਭਾਨੂ ਰਾਣਾ ਦਾ ਕਤਲ ਕੀਤਾ ਹੈ।

ਏਜੰਸੀਆਂ ਇਸ ਫੇਸਬੁੱਕ ਪੋਸਟ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀਆਂ ਹਨ। ਪੁਲਿਸ ਅਤੇ ਖੁਫੀਆ ਵਿਭਾਗ ਇਸ ਪੋਸਟ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੋਸਟ ਅਸਲੀ ਹੈ ਜਾਂ ਕਿਸੇ ਵੱਲੋਂ ਜਾਣਬੁੱਝ ਕੇ ਫੈਲਾਈ ਗਈ ਹੈ। ਭਾਨੂ ਰਾਣਾ ਦੇ ਕਤਲ ਦੇ ਮਾਮਲੇ ਨੂੰ ਕੌਮਾਂਤਰੀ ਗੈਂਗ ਵਾਰ ਮੰਨਿਆ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment