ਨਵੀਂ ਦਿੱਲੀ : ਜਦੋਂ ਕਿਸੇ ਬੱਚੇ ਦਾ ਜਨਮ ਹੋਣਾ ਹੁੰਦਾ ਹੈ ਤਾਂ ਉਸ ਦੇ ਮਾਂ ਬਾਪ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਇਸੇ ਸਿਲਸਿਲੇ ਤਹਿਤ ਗੁਆਂਢੀ ਮੁਲਕ ਚੀਨ ਅੰਦਰ ਇੱਕ ਬਾਪ ਵੱਲੋਂ ਆਪਣੇ ਬੱਚੇ ਨੂੰ ਤੋਹਫਾ ਦੇਣ ਲਈ ਅਜਿਹੀ ਚੀਜ਼ ਬਣਾਈ ਗਈ ਹੈ ਕਿ ਇਸ ਦੀ ਸ਼ਲਾਘਾ ਦੇਸ਼ਾਂ ਪ੍ਰਦੇਸਾਂ ਵਿੱਚ ਵੀ ਹੋ ਰਹੀ ਹੈ। ਇਹ ਸੁਣ ਕੇ ਤੁਸੀਂ ਜਰਾ ਹੈਰਾਨ ਹੋਏ ਹੋਵੋਂਗੇ ਕਿ ਦੇਸਾਂ ਪ੍ਰਦੇਸਾਂ ਵਿੱਚ ਕਿਵੇਂ ਪਰ ਇਹ ਗੱਲ ਸੱਚ ਹੈ।ਦਰਅਸਲ ਚੀਨ ਦੇ ਰਹਿਣ ਵਾਲੇ ਇੱਕ ਝਾਗ ਨਾਮ ਦੇ ਵਿਅਕਤੀ ਨੇ ਆਪਣੇ ਬੱਚੇ ਨੂੰ ਤੋਹਫਾ ਦੇਣ ਲਈ ਇੱਕ ਘਰ ਤਿਆਰ ਕੀਤਾ ਹੈ। ਇਸ ਗੱਲ ਵਿੱਚ ਤਾਂ ਕੋਈ ਵੀ ਹੈਰਾਨੀ ਵਾਲੀ ਗੱਲ ਨਹੀਂ। ਪਰ ਹੈਰਾਨ ਇਸ ਗੱਲ ਨੇ ਕੀਤਾ ਹੈ ਕਿ ਇਹ ਘਰ ਕੋਈ ਆਮ ਘਰ ਨਹੀਂ ਬਲਕਿ ਇਹ ਘਰ ਖਰਾਬ ਹੋ ਚੁਕੇ ਨਿਊਡਲਜ਼ ਦਾ ਬਣਾਇਆ ਗਿਆ ਹੈ।
ਜੀ ਹਾਂ ਇਹ ਸੱਚ ਹੈ ਤੇ ਇਸ ਦੀਆਂ ਤਸਵੀਰਾਂ ਵੀ ਝਾਂਗ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਝਾਂਗ ਨੇ ਦੱਸਿਆ ਕਿ ਉਸ ਨੇ ਅਕਸਪਾਇਰ ਹੋ ਚੁਕੇ 2000 ਦੇ ਕਰੀਬ ਨਿਊਡਲਜ਼ ਦੇ ਪੈਕਟਾਂ ਦੀ ਮਦਦ ਨਾਲ ਬਣਾਓਿੲਆ ਹੈ।
ਤੁਸੀਂ ਦੇਖਿਆ ਹੋਵੇਗਾ ਕਿ ਆਮ ਤੌਰ ‘ਤੇ ਇੱਟਾਂ ਨੂੰ ਘਰ ਬਣਾਉਣ ਲਈ ਵਰਤਿਆ ਜਾਂਦਾ ਹੈ ਪਰ ਝਾਂਗ ਨੇ ਨਿਊਡਲਜ਼ ਨੂੰ ਇੱਟਾਂ ਵਾਂਗ ਵਰਤਿਆ ਹੈ। ਜਾਣਕਾਰੀ ਮੁਤਾਬਿਕ ਇਹ ਘਰ 4 ਵਰਗ ਮੀਟਰ ਖੇਤਰ ਅੰਦਰ ਬਣਿਆ ਹੈ ਅਤੇ ਇਸ ਅੰਦਰ ਇੱਕ ਬੈਡ ਵੀ ਲਾਇਆ ਗਿਆ ਹੈ। ਇੱਥੇ ਹੀ ਬੱਸ ਨਹੀਂ ਝਾਂਗ ਅਨੁਸਾਰ ਇਸ ਘਰ ਅੰਦਰ ਲਾਇਟਾਂ ਅਤੇ ਇੱਕ ਖਿਡਕੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਝਾਂਗ ਅਨੁਸਾਰ ਉਸ ਦਾ ਇੱਕ ਦੋਸਤ ਨਿਊਡਲਜ਼ ਦਾ ਹੋਲਸੇਲਰ ਹੈ ਤੇ ਉਸ ਤੋਂ ਹੀ ਇਹ ਨਿਊਡਲਜ ਉਸ ਨੇ ਖਰੀਦੀਆਂ ਹਨ। ਇਸ ਘਰ ਦੀ ਚਰਚਾ ਸੋਸ਼ਲ ਮੀਡੀਆ ‘ਤੇ ਵੀ ਹੋ ਰਹੀ ਹੈ।