ਗੁਜਰਾਤ ‘ਚ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸੀ ਉਮੀਦਵਾਰ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

Rajneet Kaur
3 Min Read

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਭਾਜਪਾ 150 ਸੀਟਾਂ ਦੇ ਵੱਡੇ ਫਰਕ ਨਾਲ ਅੱਗੇ ਚੱਲ ਰਹੀ ਹੈ ਅਤੇ ਬੰਪਰ ਜਿੱਤ ਵੱਲ ਵਧ ਰਹੀ ਹੈ। ਕਾਂਗਰਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਗੁਜਰਾਤ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਜੋ ਸੀਟਾਂ ਜਿੱਤੀਆਂ ਸਨ, ਉਹ ਵੀ ਫਿਸਲ ਰਹੀਆਂ ਹਨ। ਅਜਿਹੇ ‘ਚ ਕਾਂਗਰਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਗਾਂਧੀਧਾਮ ਤੋਂ ਕਾਂਗਰਸ ਉਮੀਦਵਾਰ ਭਰਤ ਸੋਲੰਕੀ ਨੇ  ਕਾਊਂਟਿੰਗ ਸਟੇਸ਼ਨ ‘ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਈਵੀਐਮ ਨਾਲ ਛੇੜਛਾੜ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਇਕ ਹੋਰ ਉਮੀਦਵਾਰ ਨੇ ਕਾਂਗਰਸ ਦੀ ਹਾਰ ਦਾ ਦੋਸ਼ ਆਮ ਆਦਮੀ ਪਾਰਟੀ ‘ਤੇ ਮੜ੍ਹ ਦਿੱਤਾ ਹੈ।

ਸੋਲੰਕੀ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸਕਾਰਫ਼ ਨਾਲ ਗਰਦਨ ਬੰਨ੍ਹਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਅਜਿਹਾ ਕਰਦੇ ਦੇਖ ਉਨ੍ਹਾਂ ਦੇ ਸਾਥੀ ਉਮੀਦਵਾਰ ਨੇ ਉਨ੍ਹਾਂ ਨੂੰ ਰੋਕ ਲਿਆ। ਭਰਤ ਸੋਲੰਕੀ ਨੇ ਬੀਜੇਪੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ, ਜਦੋਂ ਈਵੀਐਮ ਨੂੰ ਵੋਟਿੰਗ ਬੂਥ ‘ਤੇ ਲਿਆਂਦਾ ਗਿਆ ਤਾਂ ਇਸ ਨੂੰ ਸੁਰੱਖਿਅਤ ਨਹੀਂ ਰੱਖਿਆ ਗਿਆ। ਕੁਝ ਈਵੀਐਮ ‘ਤੇ ਸਰਕਾਰ ਦੇ ਦਸਤਖਤ ਵੀ ਨਹੀਂ ਸਨ।

ਇਸ ਦੌਰਾਨ ਗੁਜਰਾਤ ਭਾਜਪਾ ਦੇ ਬੁਲਾਰੇ ਯਮਲ ਵਿਆਸ ਨੇ ਕਿਹਾ ਕਿ ਮੌਜੂਦਾ ਰੁਝਾਨ ਇਸ ਗੱਲ ਦਾ ਸਬੂਤ ਹੈ ਕਿ ਭਗਵਾ ਪਾਰਟੀ ਇਸ ਵਾਰ ਵੱਡੇ ਫਰਕ ਨਾਲ ਇਤਿਹਾਸ ਰਚਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਾਲ ਫਤਵਾ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੇ ਵਿਕਾਸ ਦੇ ਏਜੰਡੇ ਨੂੰ ਪਾਰਟੀ ਵੱਲੋਂ ਸੂਬੇ ਵਿੱਚ ਲਾਗੂ ਕੀਤਾ ਗਿਆ ਹੈ।

ਰੁਝਾਨਾਂ ‘ਚ ਗੁਜਰਾਤ ਦੀਆਂ 182 ਸੀਟਾਂ ‘ਚੋਂ ਭਾਜਪਾ 158 ‘ਤੇ ਅੱਗੇ ਹੈ ਅਤੇ ਦੋ ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਕੁੱਲ ਵੋਟ ਪ੍ਰਤੀਸ਼ਤ ਵਿੱਚ ਭਾਜਪਾ ਦੀ ਹਿੱਸੇਦਾਰੀ ਲਗਭਗ 54 ਫੀਸਦੀ ਹੈ। ਇਹ 2002 ਵਿੱਚ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਬਣਨ ਵੇਲੇ 127 ਸੀਟਾਂ ਜਿੱਤਣ ਦੇ ਆਪਣੇ ਸਰਵੋਤਮ ਪ੍ਰਦਰਸ਼ਨ ਨੂੰ ਪਿੱਛੇ ਛੱਡਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 1985 ‘ਚ ਮਾਧਵ ਸਿੰਘ ਸੋਲੰਕੀ ਮੁੱਖ ਮੰਤਰੀ ਬਣਨ ‘ਤੇ ਕਾਂਗਰਸ ਨੇ ਸੂਬੇ ‘ਚ 149 ਸੀਟਾਂ ਜਿੱਤ ਕੇ ਰਿਕਾਰਡ ਬਣਾਇਆ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment