ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉਤਰਾਖੰਡ ਦਾ ਦੌਰਾ ਕੀਤਾ ਅਤੇ ਕਰੀਬ 12,000 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ ਹੈ। ਕੁੱਲ 213 ਕਿਲੋਮੀਟਰ ਲੰਬੇ ਐਕਸਪ੍ਰੈਸ ਵੇਅ ਦੇ ਨਿਰਮਾਣ ਨਾਲ ਦਿੱਲੀ ਅਤੇ ਦੇਹਰਾਦੂਨ ਵਿਚਾਲੇ ਦਾ ਸਫਰ ਹੁਣ ਕਰੀਬ ਢਾਈ ਘੰਟੇ ਰਹਿ ਜਾਵੇਗਾ। ਇਸ ਛੇ ਮਾਰਗੀ ਐਕਸਪ੍ਰੈਸਵੇਅ ਵਿੱਚ 10 ‘ਇੰਟਰਚੇਂਜ’, ਤਿੰਨ ਰੇਲਵੇ ਓਵਰਬ੍ਰਿਜ (ਆਰ.ਓ.ਬੀ.), ਚਾਰ ਵੱਡੇ ਪੁਲ ਅਤੇ 12 ਸੜਕਾਂ ਦੇ ਕਿਨਾਰੇ ਜਨਤਕ ਸਹੂਲਤਾਂ ਦਾ ਨਿਰਮਾਣ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਦਿੱਲੀ-ਦੇਹਰਾਦੂਨ ਐਕਸਪ੍ਰੈਸ ਵੇਅ ‘ਤੇ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ 20,000 ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਦਿੱਲੀ ਦੀ ਗੀਤਾ ਕਲੋਨੀ ਅਤੇ ਬਾਗਪਤ ਦੇ ਵਿਚਕਾਰ ਉੱਚੇ ਹਿੱਸੇ ‘ਤੇ ਬਾਈਕ, ਆਟੋ-ਰਿਕਸ਼ਾ ਅਤੇ ਟਰੈਕਟਰ ਚਲਾਉਣ ਦੀ ਇਜਾਜ਼ਤ ਨਹੀਂ ਹੈ।ਇਹ ਐਲੀਵੇਟਿਡ ਗੀਤਾ ਕਲੋਨੀ ਤੋਂ ਸ਼ੁਰੂ ਹੋ ਕੇ ਸ਼ਾਸਤਰੀ ਪਾਰਕ, ਨਿਊ ਉਸਮਾਨਪੁਰ, ਖਜੂਰੀ ਚੌਕ, ਲੋਨੀ ਬਾਰਡਰ ਅਤੇ ਮੰਡੋਲਾ ਤੋਂ ਹੁੰਦਾ ਹੋਇਆ ਬਾਗਪਤ ਪਹੁੰਚਦਾ ਹੈ। ਹੁਣ ਇਸ 26 ਕਿਲੋਮੀਟਰ ਲੰਬੇ ਮਾਰਗ ‘ਤੇ ਸਿਰਫ਼ ਤੇਜ਼ ਰਫ਼ਤਾਰ ਵਾਹਨਾਂ ਨੂੰ ਚੱਲਣ ਦੀ ਇਜਾਜ਼ਤ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਐਕਸਪ੍ਰੈੱਸ ਵੇਅ ਨੂੰ ਤੇਜ਼ ਰਫਤਾਰ ਆਵਾਜਾਈ ਲਈ ਤਿਆਰ ਕੀਤਾ ਗਿਆ ਹੈ। ਹੌਲੀ-ਹੌਲੀ ਚੱਲਣ ਵਾਲੇ ਵਾਹਨ ਆਵਾਜਾਈ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ, ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਵੱਧ ਜਾਂਦੀ ਹੈ।
ਡ੍ਰਾਈਵਰ ਐਕਸਪ੍ਰੈਸਵੇਅ ‘ਤੇ ਸਿਰਫ ਐਂਟਰੀ ਅਤੇ ਐਗਜ਼ਿਟ ਪੁਆਇੰਟ ਤੋਂ ਹੀ ਆਉਣ-ਜਾਣ ਦੇ ਯੋਗ ਹੋਣਗੇ। ਵਿਚਕਾਰ ਰਸਤੇ ਨੂੰ ਰੋਕਣਾ, ਮੋੜਨਾ ਜਾਂ ਗਲਤ ਦਿਸ਼ਾ ਵਿੱਚ ਗੱਡੀ ਚਲਾਉਣਾ ਵਰਜਿਤ ਹੈ। ਨਿਰਧਾਰਿਤ ਗਤੀ ਸੀਮਾ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਜੇਕਰ ਗੱਡੀ ਰਾਜਾਜੀ ਨੈਸ਼ਨਲ ਪਾਰਕ ਤੋਂ ਲੰਘਦੀ ਹੈ ਤਾਂ ਹਾਰਨ ਵਜਾਉਣ ‘ਤੇ ਪਾਬੰਦੀ ਹੋਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

