ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚਲੀ ਗੋਲ਼ੀ, ਤਰੀਕ ਭੁਗਤਨ ਆਏ ਵਿਅਕਤੀ ਦੇ ਦੋਸਤ ਦੇ ਮੋਢੇ ‘ਤੇ ਲਗੀ

Rajneet Kaur
1 Min Read

ਲੁਧਿਆਣਾ : ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਗੋਲ਼ੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ ।   ਮੌਕੇ ‘ਤੇ ਮੌਜੂਦ ਗਵਾਹਾਂ ਨੇ ਦੱਸਿਆ ਕਿ ਉਨ੍ਹਾਂ ਨੇ 3 ਗੋਲ਼ੀਆਂ ਚੱਲਣ ਦੀ ਆਵਾਜ਼ ਸੁਣੀ ਹੈ।

ਮੰਗਲਵਾਰ ਸਵੇਰੇ ਕੋਰਟ ਕੰਪਲੈਕਸ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਦਾਲਤ ਦੇ ਬਾਹਰ ਗੋਲ਼ੀ ਚੱਲ ਗਈ। ਇਸ ਘਟਨਾ ਦੌਰਾਨ ਹਿਮਾਂਸ਼ੂ ਨਾਂ ਦਾ ਨੌਜਵਾਨ ਫੱਟੜ ਹੋ ਗਿਆ।  ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਹਿਮਾਂਸ਼ੂ ਆਪਣੇ ਦੋਸਤ ਗੁਰਚਰਨ ਸਿੰਘ ਨਾਲ ਅਪਰਾਧਿਕ ਮਾਮਲੇ ‘ਚ ਤਰੀਕ ਭੁਗਤਣ ਆਇਆ ਸੀ। ਇਸੇ ਦੌਰਾਨ ਦੂਸਰੀ ਧਿਰ ਨੇ ਗੋਲ਼ੀ ਚਲਾ ਦਿੱਤੀ। ਇਕ ਗੋਲ਼ੀ ਹਿਮਾਂਸ਼ੂ ਦੇ ਲੱਗੀ ਤੇ ਉਹ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਫਿਲਹਾਲ ਪੁਲਿਸ ਨੇ ਖੋਲ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment