ਐਲੋਨ ਮਸਕ ਨੂੰ ਵੱਡਾ ਝਟਕਾ, ਇੱਕ ਸਾਲ ਵਿੱਚ 100 ਬਿਲੀਅਨ ਡਾਲਰ ਦੀ ਦੌਲਤ ਦਾ ਹੋਇਆ ਨੁਕਸਾਨ

Global Team
2 Min Read

ਨਿਊਜ : ਅਕਸਰ ਚਰਚਾ ‘ਚ ਰਹਿਣ ਵਾਲੇ ਟਵੀਟਰ ਦੇ ਮਾਲਕ ਐਲੋਨ ਮਸਕ ਇੱਕ ਵਾਰ ਫਿਰ ਖੂਬ ਸੁਰਖੀਆਂ ਬਟੋਰ ਰਹੇ ਹਨ। ਕਾਰਨਨ ਹੈ ਉਨ੍ਹਾਂ ਨੂੰ 2022 ਦੌਰਾਨ ਹੋਇਆ ਨੁਕਸਾਨ। ਜੀ ਹਾਂ ਸੂਤਰਾਂ ਮੁਤਾਬਿਕ ਇਸ ਸਾਲ ਵਿੱਚ ਉਨ੍ਹਾਂ ਨੂੰ 100 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਟੇਸਲਾ ਇੰਕ ਦੇ ਸ਼ੇਅਰ ਵੀ ਦੋ ਸਾਲਾਂ ਦੇ ਹੇਠਲੇ ਪੱਧਰ ‘ਤੇ ਆ ਗਏ ਹਨ। ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ, ਟੇਸਲਾ ਦੇ ਸਹਿ-ਸੰਸਥਾਪਕ ਅਜੇ ਵੀ 169.8 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣੇ ਹੋਏ ਹਨ। ਇੱਧਰ ਦੂਜੇ ਪਾਸੇ ਪਤਾ ਲੱਗ ਹੈ ਕਿ ਐਲੋਨ ਮਸਕ ਦੀ ਕੁੱਲ ਜਾਇਦਾਦ 8.6 ਅਰਬ ਡਾਲਰ ਘਟ ਗਈ ਸੀ। ਜਿਸ ਕਾਰਨ ਇਸ ਸਾਲ ਐਲੋਨ ਮਸਕ ਦੀ ਦੌਲਤ ਵਿੱਚ 100 ਬਿਲੀਅਨ ਡਾਲਰ ਦੀ ਕਮੀ ਆਈ ਹੈ। ਇਹ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦਾ ਸਭ ਤੋਂ ਵੱਧ ਨੁਕਸਾਨ ਹੈ। ਕਰੀਬ ਇੱਕ ਸਾਲ ਪਹਿਲਾਂ ਐਲੋਨ ਮਸਕ ਦੀ ਜਾਇਦਾਦ 340 ਬਿਲੀਅਨ ਡਾਲਰ ਤੱਕ ਪਹੁੰਚ ਗਈ ਸੀ।

ਇਲੈਕਟ੍ਰਿਕ ਕਾਰ ਨਿਰਮਾਤਾ ਐਲੋਨ ਮਸਕ ਨੇ ਚੀਨ, ਜੋ ਕਿ ਅਮਰੀਕਾ ਤੋਂ ਬਾਅਦ ਟੇਸਲਾ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ, ਵਿੱਚ ਪਾਬੰਦੀਆਂ ਕਾਰਨ ਆਪਣੀ ਬਹੁਤ ਸਾਰੀ ਦੌਲਤ ਗੁਆ ਦਿੱਤੀ ਹੈ। ਸੋਮਵਾਰ ਨੂੰ ਨਿਊਯਾਰਕ ਵਪਾਰ ਵਿੱਚ ਟੇਸਲਾ ਦੇ ਸ਼ੇਅਰ 6.8% ਡਿੱਗ ਕੇ $167.87 ਹੋ ਗਏ। ਨਵੰਬਰ 2020 ਤੋਂ ਬਾਅਦ ਇਹ ਸਭ ਤੋਂ ਘੱਟ ਕੀਮਤ ਹੈ। ਇਸ ਸਾਲ ਟੇਸਲਾ ਦੇ ਸ਼ੇਅਰਾਂ ‘ਚ 52 ਫੀਸਦੀ ਦੀ ਗਿਰਾਵਟ ਆਈ ਹੈ। ਜਦਕਿ ਟੈਕਨਾਲੋਜੀ ਕੰਪਨੀਆਂ ਵਾਲੇ ਨੈਸਡੈਕ 100 ਇੰਡੈਕਸ ‘ਚ 29 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

51 ਸਾਲਾ ਮਸਕ ਵੀ ਇਨ੍ਹੀਂ ਦਿਨੀਂ ਟਵਿਟਰ ‘ਤੇ ਕਾਫੀ ਰੁੱਝੇ ਹੋਏ ਹਨ। ਉਸਨੇ ਪਿਛਲੇ ਮਹੀਨੇ ਇਸ ਸੋਸ਼ਲ ਮੀਡੀਆ ਨੈਟਵਰਕ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਜਦੋਂ ਤੋਂ ਐਲੋਨ ਮਸਕ ਨੇ ਟਵਿੱਟਰ ਖਰੀਦਿਆ ਹੈ, ਉਸ ਨੇ ਇਸਦੇ 60 ਪ੍ਰਤੀਸ਼ਤ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਨਿਵੇਸ਼ਕ ਹੁਣ ਸਵਾਲ ਕਰ ਰਹੇ ਹਨ ਕਿ ਕੀ ਅਰਬਪਤੀ ਕਾਰੋਬਾਰੀ ਐਲੋਨ ਮਸਕ ਆਪਣੇ ਬਹੁਤ ਸਾਰੇ ਉੱਚ-ਪ੍ਰੋਫਾਈਲ ਉੱਦਮਾਂ ਵਿੱਚ ਬਹੁਤ ਜ਼ਿਆਦਾ ਲਪੇਟਿਆ ਹੋਇਆ ਹੈ ਜਾਂ ਕੀ ਟੇਸਲਾ ਆਪਣਾ ਸਾਰਾ ਸਮਾਂ ਅਤੇ ਧਿਆਨ ਲਗਾ ਰਿਹਾ ਹੈ.

Share this Article
Leave a comment