ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਸੰਤੁਲਿਤ ਖੁਰਾਕ

Rajneet Kaur
2 Min Read

ਨਿਊਜ਼ ਡੈਸਕ: ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਦਿਮਾਗੀ ਤੌਰ ‘ਤੇ ਤੇਜ਼ ਹੋਵੇ, ਇਸ ਲਈ ਦਿਮਾਗ ਦਾ ਸਹੀ ਵਿਕਾਸ ਜ਼ਰੂਰੀ ਹੈ। ਜੇਕਰ ਤੁਸੀਂ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਦੇ ਭੋਜਨ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਇਹ ਇੱਛਾ ਜ਼ਰੂਰ ਪੂਰੀ ਹੋਵੇਗੀ। ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸੰਤੁਲਿਤ ਖੁਰਾਕ ਜ਼ਰੂਰੀ ਹੈ। ਅਕਸਰ ਛੋਟੇ ਬੱਚੇ ਮਸਾਲੇਦਾਰ ਜਾਂ ਮਿੱਠੀਆਂ ਚੀਜ਼ਾਂ ਖਾਣ ਦੇ ਸ਼ੌਕੀਨ ਹੁੰਦੇ ਹਨ। ਸਵਾਦ ‘ਚ ਭਾਂਵੇ ਇਹ ਚੀਜ਼ਾਂ ਵਧੀਆਂ ਲਗਦੀਆਂ ਹਨ ਪਰ ਸਰੀਰ ਲਈ ਬਿਲਕੁਲ ਵੀ ਸਹੀ ਨਹੀਂ ਹਨ।

ਬਿਨਾਂ ਕਾਰਨ ਦੁੱਧ ਨੂੰ ਸੰਪੂਰਨ ਭੋਜਨ ਨਹੀਂ ਕਿਹਾ ਜਾਂਦਾ। ਇਸ ਵਿੱਚ ਉਹ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਛੋਟੇ ਬੱਚਿਆਂ ਲਈ ਬਹੁਤ ਜ਼ਰੂਰੀ ਹਨ। ਇਸ ‘ਚ ਵਿਟਾਮਿਨ ਡੀ, ਫਾਸਫੋਰਸ, ਕੈਲਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਲਈ  ਬੱਚਿਆਂ ਨੂੰ ਦੁੱਧ ਪਿਲਾਉਣ ‘ਚ ਘਾਟ ਨਾ ਕਰੋ।

ਅੰਡਾ ਹਰ ਉਮਰ ਦੇ ਲੋਕਾਂ ਲਈ ਇੱਕ ਸੁਪਰਫੂਡ ਦੀ ਤਰ੍ਹਾਂ ਹੈ। ਜਦੋਂ ਤੁਹਾਡਾ ਬੱਚਾ ਇੱਕ ਸਾਲ ਦਾ ਹੋ ਜਾਵੇ, ਉਸਨੂੰ ਅੰਡੇ ਖੁਆਓ। ਇਹ ਪ੍ਰੋਟੀਨ, ਵਿਟਾਮਿਨ-ਬੀ, ਵਿਟਾਮਿਨ-ਡੀ, ਓਮੇਗਾ-3 ਫੈਟੀ ਐਸਿਡ ਅਤੇ ਫੋਲਿਕ ਐਸਿਡ ਨਾਲ ਭਰਪੂਰ ਹੁੰਦਾ ਹੈ।ਜਿਸ ਨਾਲ ਬੱਚਿਆਂ ਦਾ ਸਹੀ ਮਾਨਸਿਕ ਵਿਕਾਸ ਹੁੰਦਾ ਹੈ।

ਸੁੱਕੇ ਮੇਵੇ ਜਿਵੇਂ ਕਾਜੂ, ਬਦਾਮ, ਸੁੱਕੇ ਅੰਜੀਰ ਅਤੇ ਅਖਰੋਟ ਸਾਡੇ ਬੱਚਿਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਇਹ ਨਾ ਸਿਰਫ ਉਨ੍ਹਾਂ ਦੇ ਦਿਮਾਗ ਨੂੰ ਤੇਜ਼ ਕਰਦੇ ਹਨ, ਸਗੋਂ ਸਰੀਰ ਨੂੰ ਬਹੁਤ ਊਰਜਾ ਵੀ ਪ੍ਰਦਾਨ ਕਰਦੇ ਹਨ। ਇਸ ਲਈ ਇਸ ਦਾ ਸੇਵਨ ਘੱਟ ਮਾਤਰਾ ‘ਚ ਕਰਦੇ ਰਹੋ।

- Advertisement -

ਹਰੀਆਂ ਸਬਜ਼ੀਆਂ ਸਾਡੀ ਅਤੇ ਬੱਚਿਆਂ ਦੀ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨਇਹ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਪ੍ਰਦਾਨ ਕਰਦੀਆਂ ਹਨ। ਤੁਸੀਂ ਬੱਚਿਆਂ ਦੀ ਰੋਜ਼ਾਨਾ ਖੁਰਾਕ ਵਿੱਚ ਪਾਲਕ, ਬਰੋਕਲੀ, ਗੋਭੀ ਵਰਗੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਿਲ ਕਰੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment