ਵਿਦੇਸ਼ ‘ਚ 21 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

Rajneet Kaur
2 Min Read

ਨਿਊਜ਼ ਡੈਸਕ: ਬੀਤੇ ਕੁਝ ਦਿਨ੍ਹਾਂ ਤੋਂ ਵਿਦੇਸ਼ਾਂ ਤੋਂ ਪੰਜਾਬੀਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਲਗਾਤਾਰ ਸੁਨਣ ਨੂੰ ਮਿਲ ਰਹੀਆਂ ਹਨ।ਇਕ ਹੋਰ ਵਿਦੇਸ਼ ‘ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਹੈ।   ਪਿੰਡ ਸ਼ਾਹਪੁਰ ਜਾਜਨ ਤੋਂ ਵਿਦੇਸ਼ ਗਏ 21 ਸਾਲਾ ਪੰਜਾਬੀ ਨੌਜਵਾਨ  ਦੀ  ਮੌਤ ਹੋ ਗਈ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਕਰਨਦੀਪ ਸਿੰਘ ਵਜੋਂ ਹੋਈ ਹੈ।   ਉਹ 31 ਅਕਤੂਬਰ 2022 ਨੂੰ ਆਬੂਧਾਬੀ ਦੇ ਸ਼ਹਿਰ ਮੁਸੱਫਾ ਗਿਆ ਸੀ। ਅਜੇ ਕੁਝ ਮਹੀਨੇ ਪਹਿਲਾਂ ਹੀ 31 ਮਈ ਨੂੰ ਉਹ ਘਰ ਛੁੱਟੀ ਕੱਟਣ ਆਇਆ ਸੀ ਤੇ ਇਸ ਤੋਂ ਬਾਅਦ ਮੁੜ ਵਿਦੇਸ਼ ਚਲਾ ਗਿਆ ਸੀ।

ਕਰਨਦੀਪ ਦੇ ਪਰਿਵਾਰ ਵਾਲਿਆਂ ਨੇ ਦਸਿਆ ਕਿ   3 ਅਕਤੂਬਰ ਨੂੰ ਕਰਨਦੀਪ ਨਾਲ ਫੋਨ ‘ਤੇ ਗੱਲਬਾਤ ਹੋਈ ਸੀ ਤੇ ਉਦੋਂ ਉਹ ਬਿਲਕੁਲ ਠੀਕ-ਠਾਕ ਸੀ । ਬੁੱਧਵਾਰ ਨੂੰ ਕਰੀਬ 10 ਵਜੇ ਉਸ ਦੇ ਦੋਸਤ ਦਾ ਫੋਨ ਆਇਆ ਕਿ ਕਰਨਦੀਪ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ।  ਇਸ ਸਮੇਂ ਪਿੰਡ ਅਤੇ ਘਰ ‘ਚ ਸੋਗ ਦੀ ਲਹਿਰ ਪਸਰ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment