ਆਪਣਾ ਹੀ ਪਿਸ਼ਾਬ ਪੀ ਕੇ 17 ਸਾਲਾ ਨੌਜਵਾਨ ਨੇ ਇੰਝ ਬਚਾਈ ਜਾਨ

Rajneet Kaur
2 Min Read

ਅੰਕਾਰਾ: ਤੁਰਕੀ ਦੇ ਗਾਜ਼ੀਅਨਟੇਪ ਸੂਬੇ ‘ਚ ਆਏ ਭੂਚਾਲ ਨੂੰ ਲੋਕ ਸਦੀਆਂ ਤੱਕ ਯਾਦ ਰਖਣਗੇ। ਇਸ ਭੂਚਾਲ ‘ਚ ਤੁਰਕੀ ਅਤੇ ਸੀਰੀਆ ‘ਚ ਕਾਫੀ ਤਬਾਹੀ ਹੋਈ ਹੈ। ਥਾਂ-ਥਾਂ ਮਲਬੇ ਦੇ ਢੇਰ ਲੱਗੇ ਹੋਏ ਹਨ ਅਤੇ ਅਜਿਹੇ ‘ਚ ਕਿਸੇ ਦੇ ਵੀ ਜਿਊਂਦੇ ਬਚਣ ਦੀ ਉਮੀਦ ਘੱਟ ਹੀ ਹੋਵੇਗੀ।ਪਰ ਕਹਿੰਦੇ ਨੇ ਇਹ ਜ਼ਿੰਦਗੀ ਸੌਖੀ ਨਹੀਂ ਮਿਲਦੀ ਅਤੇ ਜ਼ਿੰਦਗੀ ਨੂੰ ਬਚਾਉਣ ਲਈ ਵਿਅਕਤੀ ਕੁਝ ਵੀ ਕਰ ਸਕਦਾ ਹੈ।  ਇੱਕ 17 ਸਾਲਾ ਨੌਜਵਾਨ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਜ਼ਿੰਦਗੀ ਤੋਂ ਉਪਰ ਕੁਝ ਵੀ ਨਹੀਂ। ਉਸਨੇ ਮਲਬੇ ਹੇਠ 94 ਘੰਟੇ ਜ਼ਿੰਦਗੀ ਅਤੇ ਮੌਤ ਨਾਲ ਟਾਕਰਾ ਕੀਤਾ ।

ਗਾਜ਼ੀਅਨਟੇਪ ਸੂਬੇ ਦੇ ਸਾਹਿਤਕਮਿਲ ਜ਼ਿਲ੍ਹੇ ਦਾ ਰਹਿਣ ਵਾਲਾ 17 ਸਾਲਾ ਅਦਨਾਨ ਮੁਹੰਮਦ ਕੋਰਕੁਤ ਹੈ। ਉਸ ਨੂੰ 94 ਘੰਟਿਆਂ ਬਾਅਦ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਦੋਂ ਉਸਨੂੰ ਇੱਕ ਅਪਾਰਟਮੈਂਟ ਦੇ ਮਲਬੇ ਵਿੱਚੋਂ ਕੱਢਿਆ ਗਿਆ ਤਾਂ ਉਸਦੇ ਸ਼ਬਦ ਸਨ, ‘ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ।’ ਹਰ ਕੋਈ ਹੈਰਾਨ ਸੀ ਕਿ ਅਦਨਾਨ ਸੁਰੱਖਿਅਤ ਬਾਹਰ ਆ ਗਿਆ। ਅਦਨਾਨ ਨੇ ਦੱਸਿਆ ਕਿ ਜ਼ਿੰਦਾ ਰਹਿਣ ਲਈ ਉਸ ਨੂੰ ਆਪਣਾ ਪਿਸ਼ਾਬ ਖੁਦ ਪੀਣਾ ਪਿਆ।

ਜਦੋਂ ਅਦਨਾਨ ਨੂੰ ਮਲਬੇ ‘ਚੋਂ ਬਾਹਰ ਕੱਢਿਆ ਗਿਆ ਤਾਂ ਰਾਹਤ ਕਰਮਚਾਰੀਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਅਦਨਾਨ ਨੂੰ ਵੀਰਵਾਰ ਨੂੰ ਮਲਬੇ ‘ਚੋਂ ਕੱਢਿਆ ਗਿਆ ਸੀ। ਸਾਹਮਣੇ ਆਈ ਵੀਡੀਓ ‘ਚ ਅਦਨਾਨ ਕੁਝ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਅਦਨਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਜ਼ਿੰਦਾ ਰਹਿਣ ਲਈ ਮੈਨੂੰ ਆਪਣਾ ਪਿਸ਼ਾਬ ਪੀਣਾ ਪਿਆ ਅਤੇ ਰੱਬ ਦੀ ਕਿਰਪਾ ਨਾਲ ਮੈਂ ਬਚ ਗਿਆ।’ ਇਸ ਤੋਂ ਬਾਅਦ ਅਦਨਾਨ ਨੇ ਰਾਹਤ ਕਰਮਚਾਰੀਆਂ ਨੂੰ ਕਿਹਾ, ‘ਮੈਂ ਤੁਹਾਡੇ ਸਾਰਿਆਂ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਤੁਸੀਂ ਆ ਗਏ ਹੋ। ਪ੍ਰਮਾਤਮਾ ਦਾ ਧੰਨਵਾਦ, ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦਾ ਹਾਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment