ਨਹਿਰ ‘ਚ ਨਹਾਉਣ ਲਈ ਗਿਆ ਇੱਕ 14 ਸਾਲ ਦਾ ਬੱਚਾ ਡੁਬਿਆ

TeamGlobalPunjab
1 Min Read

ਗੁਰਦਾਸਪੁਰ: ਗੁਰਦਾਸਪੁਰ ਦੀ ਤਿੱਬੜੀ ਨਹਿਰ ਵਿੱਚ ਨਹਾਉਣ ਲਈ ਗਿਆ ਇੱਕ 14 ਸਾਲ ਦਾ ਬੱਚਾ ਨਹਿਰ ਵਿੱਚ ਡੁਬਿਆ । ਮੌਕੇ ਤੇ ਪਹੁੰਚੇ ਗੋਤਾ ਖੋਰਾਂ ਵਲੋ ਬਚੇ ਦੀ ਭਾਲ ਕੀਤੀ ਜਾ ਰਹੀ ਹੈ।

ਬੱਚੇ ਦੇ ਨਹਿਰ ਵਿੱਚ ਡੁੱਬਦੇ ਹੋਏ ਦੀ ਵੀਡੀਓ ਵਾਇਰਲ ਹੋ ਰਹੀ ਹੈ। ਲੋਕ ਉਸ ਨੂੰ ਆਵਾਜ਼ਾਂ ਮਾਰ ਰਹੇ ਹਨ। ਜਦ ਤੱਕ ਲੋਕ ਕੁਝ ਕਰ ਪਾਉਂਦੇ ਬੱਚਾ ਦੇਖਦੇ-ਦੇਖਦੇ ਡੁੱਬ ਗਿਆ। ਸੂਚਨਾ ਮਿਲਣ ਉਤੇ ਮੌਕੇ ‘ਤੇ ਗੋਤਾਖੋਰ ਪੁੱਜ ਗਏ ਤੇ ਉਨ੍ਹਾਂ ਨੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

- Advertisement -

ਸੂਚਨਾ ਮਿਲਣ ਉਤੇ ਪੁੱਜੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Share this Article
Leave a comment