ਪੰਜਾਬੀ ਡਾਕਟਰ ਨੇ ਅਮਰੀਕਾ ਵਿਚ ਕੀਤਾ ਮਾੜਾ ਕੰਮ, ਲੱਗੇ ਗੰਭੀਰ ਇਲਜ਼ਾਮ

TeamGlobalPunjab
2 Min Read

ਨਿਊਯਾਰਕ:- ਜਦੋਂ ਸਾਰੇ ਹੀ ਮੁਲਕ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਹਨ ਉਥੇ ਹੀ ਕੁਝ ਮੁਨਾਫਾਖੋਰ ਇਹਨਾਂ ਮਾੜੇ ਹਾਲਾਤਾਂ ਵਿਚ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ ਕਿ ਜਿਸ ਦੇਸ਼ ਦੇ ਨਾਲ ਉਹ ਸਬੰਧ ਰੱਖਦੇ ਹਨ ਉਥੋਂ ਦਾ ਅਤੇ ਉਥੋਂ ਦੇ ਭਾਈਚਾਰੇ ਦਾ ਨਾਮ ਮਿੱਟੀ ਵਿਚ ਮਿਲਾ ਰਹੇ ਹਨ। ਜਾਣਕਾਰੀ ਮੁਤਾਬਿਕ ਅਮਰਦੀਪ ਸਿੰਘ ਉਰਫ ਬੌਬੀ ਨਾਮਕ ਇਕ ਭਾਰਤੀ ਪੰਜਾਬੀ ਮੂਲ ਦੇ ਡਾਕਟਰ ਤੇ ਡੀਪੀਏ-1950 ਦੀ ਉਲੰਘਣਾ ਕਰਨੇ ਦੇ ਗੰਭੀਰ ਇਲਜ਼ਾਮ ਲੱਗੇ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਸ਼ੁਰੂ ਤੋਂ ਇਸ ਕਾਨੂੰਨ ਹੇਠ ਇਹ ਪਹਿਲਾ ਅਪਰਾਧਿਕ ਮਾਮਲਾ ਸਾਹਮਣੇ ਆਇਆ ਹੈ। ਇਸ ਡਾਕਟਰ ਤੇ ਡਾਕਟਰੀ ਮਾਸਕ, ਪੀਪੀਈ ਸੂਟ ਅਤੇ ਸੈਨੇਟਾਈਜ਼ਰ ਜਮ੍ਹਾ ਕਰਨ ਅਤੇ ਉਸਨੂੰ ਬਲੈਕ ਵਿਚ ਵੇਚਣ ਦੇ ਇਲਜ਼ਾਮ ਲੱਗੇ ਹਨ। ਜਾਣਕਾਰੀ ਮੁਤਾਬਿਕ ਉਕਤ ਡਾਕਟਰ ਦੇ ਜਦੋਂ ਸਟੋਰ ਅਤੇ ਗੋਦਾਮ ਤੇ ਛਾਪੇਮਾਰੀ ਕੀਤੀ ਗਈ ਤਾਂ 1,00,000 ਮਾਸਕ, 10,000 ਸਰਜੀਕਲ ਗਾਊਨ, 2500 ਫੁੱਲ ਬਾਡੀ ਆਈਸੋਲੇਸ਼ਨ ਸੂਟ ਅਤੇ 5,00,000 ਦਸਤਾਨੇ ਬਰਾਮਦ ਹੋਏ ਹਨ। ਇਹ ਵੀ ਦੱਸਣਯੋਗ ਹੈ ਕਿ ਅਮਰਦੀਪ ਸਿੰਘ ਨਾਮਕ ਇਹ ਸਾਰਾ ਕਾਰੋਬਾਰ ਸੋਸ਼ਲ ਮੀਡੀਆ ਤੇ ਮਾਰਕਿਟਿੰਗ ਕਰਕੇ ਕਰ ਰਿਹਾ ਸੀ ਅਤੇ ਜਦੋਂ ਪ੍ਰਸ਼ਾਸਨ ਨੂੰ ਇਸ ਸਬੰਧੀ ਭਿਣਕ ਲੱਗੀ ਤਾਂ ਰੇਡ ਕਰਨ ਤੋਂ ਬਾਅਦ ਖੁਲਾਸਾ ਹੋਇਆ ਕਿ ਵਾਕਈ ਉਕਤ ਡਾਕਟਰ ਵੱਲੋਂ ਇਹ ਸਾਰਾ ਸਮਾਨ ਮਹਿੰਗੇ ਭਾਅ ਤੇ ਵੇਚਿਆ ਜਾ ਰਿਹਾ ਸੀ। ਉਧਰ ਡਾਕਟਰ ਨੇ ਆਪਣੇ ਕਲਾਈਂਟ ਤੇ ਲੱਗੇ ਸਾਰੇ ਇਲਜ਼ਾਮਾਂ ਦਾ ਖੰਡਣ ਕੀਤਾ ਹੈ ।

 

 

Share this Article
Leave a comment