ਮਸਕਟ : ਓਮਾਨ ਦੀ ਰਾਜਧਾਨੀ ਮਸਕਟ ‘ਚ ਇੱਕ 50 ਸਾਲਾ ਪ੍ਰਸਿੱਧ ਭਾਰਤੀ ਕਲਾਕਾਰ ਉਨੀ ਕ੍ਰਿਸ਼ਨਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੀ ਲਾਸ਼ ਰੁਬਾਈ ਦੇ ਹੋਡਾ ਰੋਡ ਸਥਿਤ ਇੱਕ ਅਪਾਰਟਮੈਂਟ ‘ਚ ਰੱਸੀ ਨਾਲ ਲਟਕੀ ਹੋਈ ਮਿਲੀ ਹੈ। ਇਹ ਜਾਣਕਾਰੀ ਓਮਾਨ ਪੁਲਿਸ ਵੱਲੋਂ ਦਿੱਤੀ ਗਈ ਹੈ।
ਉਨੀ ਕ੍ਰਿਸ਼ਨਨ ਓਮਾਨ ਦੇ ਭਾਰਤੀ ਭਾਈਚਾਰੇ ‘ਚ ਇਕ ਮਸ਼ਹੂਰ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ। ਉਹ ਇਕ ਕੁਸ਼ਲ ਗ੍ਰਾਫਿਕ ਡਿਜ਼ਾਈਨਰ ਅਤੇ ਸਾਈਨ ਬੋਰਡ ਕਲਾਕਾਰ ਵੀ ਸਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਘਟਨਾ ਦੀ ਜਾਣਕਾਰੀ ਉਨੀ ਦੇ ਇੱਕ ਦੋਸਤ ਵੱਲੋਂ ਦਿੱਤੀ ਗਈ ਸੀ। ਉਨੀ ਕ੍ਰਿਸ਼ਨਨ ਦੀ ਮੌਤ ਓਮਾਨ ਦੇ ਭਾਰਤੀ ਭਾਈਚਾਰੇ ਲਈ ਇਕ ਵੱਡਾ ਘਾਟਾ ਮੰਨੀ ਜਾ ਰਹੀ ਹੈ।