ਮੂਲਵਾਸੀਆਂ ਦਾ ਵਫਦ ਮਾਰਚ ਦੇ ਆਖੀਰ ‘ਚ ਪੋਪ ਫਰਾਂਸਿਸ ਨਾਲ ਕਰੇਗਾ ਮੁਲਾਕਾਤ

TeamGlobalPunjab
1 Min Read

ਓਟਵਾ: ਸਵਦੇਸ਼ੀ ਵਫਦ ਜਿਸ ਨੇ ਦਸੰਬਰ 2021 ‘ਚ ਪੋਪ ਫਰਾਂਸਿਸ ਨਾਲ ਮੁਲਾਕਾਤ ਕਰਨੀ ਸੀ, ਇਹ ਵਫਦ ਹੁਣ ਮਾਰਚ ਦੇ ਅਖੀਰ ਵਿਚ ਵੈਟੀਕਨ ਜਾਣ ਵਾਲਾ ਹੈ। ਕੈਥੋਲਿਕ ਬਿਸ਼ਪਸ, ਦ ਅਸੈਂਬਲੀ ਆਫ ਫਰਸਟ ਨੇਸ਼ਨਸ, ਦ ਮੇਟੀਸ ਨੈਸ਼ਨਲ ਕੌਂਸਿਲ ਨੇ ਸਾਂਝਾ ਬਿਆਨ ਜਾਰੀ ਕੀਤਾ ਜਿਸ ਵਿਚ ਪੁਸ਼ਟੀ ਕੀਤੀ ਕਿ ਪੋਪ 28 ਮਾਰਚ ਦੇ ਹਫਤੇ ਦੌਰਾਨ ਵਿਅਕਤੀਗਤ ਡੈਲੀਗੇਸ਼ਨਾਂ ਨਾਲ ਮੁਲਾਕਾਤ ਕਰਨ ਵਾਲੇ ਹਨ।

ਸਵਦੇਸ਼ੀ ਪ੍ਰਤੀਨਿਧੀ ਮੰਡਲਾਂ ਨੇ ਅਸਲ ‘ਚ ਪਿਛਲੇ ਸਾਲ ਦੇ ਅਖੀਰ ਵਿੱਚ ਪੋਪ ਫਰਾਂਸਿਸ ਨਾਲ ਮਿਲਣਾ ਸੀ ਪਰ ਓਮੀਕਰੋਨ ਕੋਵਿਡ 19 ਰੂਪਾਂ ਬਾਰੇ ਵਧ ਰਹੀਆਂ ਚਿੰਤਾਵਾਂ ਕਾਰਨ ਯਾਤਰਾ ‘ਚ ਦੇਰੀ ਹੋ ਗਈ ਸੀ। ਮੰਗਲਵਾਰ ਨੂੰ ਜਾਰੀ ਬਿਆਨ ‘ਚ ਉਨਾਂ ਕਿਹਾ ਕਿ ਸਾਡੇ ਡੈਲੀਗੇਟਸ ਦੀ ਸਿਹਤ ਸਾਡੀ ਪਹਿਲੀ ਤਰਜੀਹ ਬਣੀ ਹੋਈ ਹੈ।

ਪੋਪ ਫਰਾਂਸਿਸ ਨਾਲ ਮਿਲਣ ਵਾਲੇ ਵਫਦ ‘ਚ 25 ਤੋਂ 30 ਮੂਲਵਾਸੀ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ। ਵਫਦ ਵਿੱਚ ਬਜ਼ੁਰਗ , ਕੀਪਰਸ ਤੇ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਤੇ ਯੂਥ ਸ਼ਾਮਲ ਸਨ। AFN ਡੈਲੀਗੇਸ਼ਨ ਨੇ ਪੋਪ ਫਰਾਂਸਿਸ ਨੂੰ ਕੈਨੇਡਾ ਦੀ ਰਿਹਾਇਸ਼ੀ ਸਕੂਲ ਪ੍ਰਣਾਲੀ ‘ਚ ਕੈਥੋਲਿਕ ਚਰਚ ਦੀ ਭੂਮਿਕਾ ਲਈ ਮੁਆਫੀ ਮੰਗਣ ਲਈ ਦਬਾਅ ਪਾਉਣ ਦੀ ਯੋਜਨਾ ਬਣਾਈ ਸੀ। ਦੱਸਣਯੋਗ ਹੈ ਕਿ ਰਿਹਾਇਸ਼ੀ ਸਕੂਲ ਜ਼ਿਆਦਾਤਰ ਕੈਥੋਲਿਕ ਚਰਚ ਵਲੋਂ ਚਲਾਏ ਜਾਂਦੇ ਸਨ ਤੇ ਫੈਡਰਲ ਸਰਕਾਰ ਵਲੋਂ ਫੰਡ ਦਿੱਤੇ ਜਾਂਦੇ ਸਨ।

Share this Article
Leave a comment