ਸਿੱਖਿਆ ਮੰਤਰੀ ਵੱਲੋਂ ਅਧਿਆਪਕ ਦਿਵਸ ਮੌਕੇ 74 ਅਧਿਆਪਕਾਂ ਦਾ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨ

TeamGlobalPunjab
7 Min Read

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅਧਿਆਪਕ ਦਿਵਸ ਮੌਕੇ ਰਾਜ ਦੇ 74 ਅਧਿਆਪਕਾਂ ਨੂੰ ਮਾਣ ਮੱਤੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਵਿਜੈ ਇੰਦਰ ਸਿੰਗਲਾ ਨੇ ਪਟਿਆਲਾ ਵਿਖੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਆਡੀਟੋਰੀਅਮ ਵਿਖੇ ਹੋਏ ਸਮਾਗਮ ਦੌਰਾਨ ਵੈਬੀਨਾਰ ਰਾਹੀਂ ਰਾਜ ਭਰ ਦੇ ਪੁਰਸਕਾਰਾਂ ਲਈ ਚੁਣੇ ਗਏ ਮਾਣਮੱਤੇ 54 ਅਧਿਆਪਕਾਂ ਨੂੰ ਸਟੇਟ ਐਵਾਰਡ, 10 ਅਧਿਆਪਕਾਂ ਨੂੰ ਯੁਵਾ ਪੁਰਸਕਾਰ ਤੇ 10 ਸਕੂਲ ਮੁਖੀਆਂ/ਅਧਿਕਾਰੀਆਂ ਨੂੰ ਕੁਸ਼ਲ ਪ੍ਰਬੰਧਕ ਪੁਰਸਕਾਰ ਪ੍ਰਦਾਨ ਕੀਤੇ।

ਕੈਬਨਿਟ ਮੰਤਰੀ ਨੇ ਪਟਿਆਲਾ ਦੇ ਚਾਰ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਨਿਜੀ ਤੌਰ ‘ਤੇ ਸਨਮਾਨਤ ਕੀਤਾ ਜਦੋਂਕਿ ਬਾਕੀ ਦੇ 70 ਅਧਿਆਪਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਦੇ ਬਾਕੀ ਜ਼ਿਲ੍ਹਾ ਮੁੱਖ ਦਫ਼ਤਰਾਂ ਵਿਖੇ ਸਨਮਾਨਤ ਕੀਤਾ ਗਿਆ। ਇਹ ਸਮਾਗਮ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨਿਯਮ ਦੀ ਪਾਲਣਾ ਕਰਦਿਆਂ ਸਾਦੇ ਰੂਪ ‘ਚ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਦਫ਼ਤਰ ਵਿਖੇ ਕਰਵਾਇਆ ਗਿਆ।

ਸਟੇਟ ਐਵਾਰਡ ਲਈ ਚੁਣੇ ਗਏ ਅਧਿਆਪਕਾਂ ‘ਚ ਮੋਨਿਕਾ ਸੂਦ ਸ.ਸ.ਸ.ਸ. ਐਮ.ਐਸ.ਜੀ. ਰੋਡ, ਮੋਨਾ ਕੌਰ ਸ.ਸ.ਸ.ਸ. ਮਜੀਠਾ, ਰਣਜੀਤ ਸਿੰਘ ਸ.ਸ.ਸ.ਸ. ਬਾਲ ਕਲਾਂ, ਦਲਜਿੰਦਰ ਕੌਰ ਸ.ਸ.ਸ.ਸ. ਕੱਥੂ ਨੰਗਲ, (ਸਾਰੇ ਜਿਲ੍ਹਾ ਅੰਮ੍ਰਿਤਸਰ), ਰਾਕੇਸ਼ ਕੁਮਾਰ ਸ.ਸ.ਸ.ਸ. ਕੱਟੂ (ਜਿਲ੍ਹਾ ਬਰਨਾਲਾ), ਰਾਜਿੰਦਰ ਸਿੰਘ ਸ.ਪ.ਸ. ਕੋਠੇ ਇੰਦਰ ਸਿੰਘ (ਜਿਲ੍ਹਾ ਬਠਿੰਡਾ), ਹਰਿੰਦਰ ਕੌਰ ਸ.ਪ.ਸ. ਬਾੜਾ ਭਾਈਕਾ ਤੇ ਕੁਲਵੰਤ ਸਿੰਘ ਸ.ਪ.ਸ. ਲੰਭਵਾਲੀ (ਜਿਲ੍ਹਾ ਫਰੀਦਕੋਟ), ਚਮਕੌਰ ਸਿੰਘ ਸ.ਪ.ਸ. ਭਰਪੂਰਗੜ੍ਹ, ਸਰਬਜੀਤ ਸਿੰਘ ਸ.ਸ.ਸ.ਸ. ਸੰਗਤਪੁਰ ਸੋਢੀਆਂ ਤੇ ਡਾ. ਕੰਵਲਜੀਤ ਕੌਰ ਸ.ਸ.ਸ.ਸ. (ਲੜਕੇ) ਅਮਲੋਹ (ਜਿਲ੍ਹਾ ਫਤਿਹਗੜ੍ਹ ਸਾਹਿਬ), ਨੀਲਮ ਰਾਣੀ ਸ.ਸ.ਸ.ਸ. ਕਾਠਗੜ੍ਹ, ਮਮਤਾ ਸਚਦੇਵਾ ਸ.ਪ.ਸ. ਢਾਣੀ ਅਮਰਪੁਰਾ ਤੇ ਅਮਿਤ ਜੁਨੇਜਾ ਸ.ਸ.ਸ.ਸ. ਸਾਭੂਆਣਾ (ਸਾਰੇ ਫਾਜਿਲਕਾ), ਬਲਜਿੰਦਰ ਸਿੰਘ ਸ.ਪ.ਸ. ਅਤਲਾਂ ਕਲਾਂ, ਬਲਵਿੰਦਰ ਸਿੰਘ ਸ.ਸ.ਸ.ਸ. ਬੋਹਾ, ਸ਼ੁਸ਼ੀਲ ਕੁਮਾਰ ਸ.ਸ.ਸ.ਸ. (ਲੜਕੀਆਂ) ਮਾਨਸਾ (ਸਾਰੇ ਜਿਲ੍ਹਾ ਮਾਨਸਾ), ਸ਼ੰਕਰ ਕੁਮਾਰ ਸ.ਸ.ਸ.ਸ. ਗਿੱਦੜਬਾਹਾ, ਮਨਜੀਤ ਸਿੰਘ ਸ.ਸ.ਸ.ਸ. ਖੋਖਰ (ਸ੍ਰੀ ਮੁਕਤਸਰ ਸਾਹਿਬ), ਤੇਜਿੰਦਰ ਸਿੰਘ ਸ.ਸ.ਸ.ਸ. ਜਲਾਲਾਬਾਦ ਈਸਟ (ਸਾਰੇ ਜਿਲ੍ਹਾ ਮੋਗਾ), ਸੋਹਣ ਲਾਲ ਸ.ਪ.ਸ. ਪਪਿਆਲ (ਜਿਲ੍ਹਾ ਪਠਾਨਕੋਟ), ਬੇਅੰਤ ਸਿੰਘ ਸ.ਹ.ਸ. ਹਾਮਝੇੜੀ ਤੇ ਮੋਨੀਸ਼ਾ ਸ.ਸ.ਸ.ਸ. ਫੀਲਖਾਨਾ, ਦਿਨੇਸ਼ ਕੁਮਾਰ ਸ.ਸ.ਸ.ਸ. ਵਿਕਟੋਰੀਆ ਲੜਕੀਆਂ (ਜਿਲ੍ਹਾ ਪਟਿਆਲਾ), ਮਹਿਲ ਸਿੰਘ ਸ.ਪ.ਸ. ਭੰਗਰ ਤੇ ਜਗਤਾਰ ਸਿੰਘ ਸ.ਮ.ਸ. ਕਬਰ ਵੱਚਾ (ਸਾਰੇ ਜਿਲ੍ਹਾ ਫਿਰੋਜਪੁਰ), ਗੁਰਮੀਤ ਸਿੰਘ ਸ.ਸ.ਸ.ਸ. ਕਲਾਨੌਰ, ਸਤਿੰਦਰਜੀਤ ਕੌਰ ਸ.ਸ.ਸ.ਸ. (ਲੜਕੀਆਂ) ਕੈਂਪ ਬਟਾਲਾ, ਬਲਵਿੰਦਰ ਕੌਰ ਸ.ਸ.ਸ.ਸ. (ਲੜਕੀਆਂ) ਬਟਾਲਾ (ਸਾਰੇ ਜਿਲ੍ਹਾ ਗੁਰਦਾਸਪੁਰ), ਪਰਮਜੀਤ ਕੌਰ ਸ.ਪ.ਸ. ਸੁਸਾਨਾ, ਡਾ. ਜਸਵੰਤ ਰਾਏ ਸ.ਸ.ਸ.ਸ. ਨਸਰਾਲਾ (ਜਿਲ੍ਹਾ ਹੁਸ਼ਿਆਰਪੁਰ), ਅਮਨਪ੍ਰੀਤ ਕੌਰ ਸ.ਪ.ਸ. ਅਮਲਾਲਾ, ਕੁਲਜੀਤ ਕੌਰ ਸ.ਸ.ਸ.ਸ. (ਲੜਕੀਆਂ) ਕੁਰਾਲੀ ਤੇ ਸੰਧਿਆ ਸ਼ਰਮਾ ਸ.ਸ.ਸ.ਸ. ਗੋਬਿੰਦਗੜ੍ਹ (ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ), ਗੁਰਕ੍ਰਿਪਾਲ ਸਿੰਘ ਸ.ਐ.ਸ. (ਲੜਕੀਆਂ) ਕਾਈਰੌਨ ਤੇ ਗੁਰਮੀਤ ਸਿੰਘ ਸ.ਸ.ਸ.ਸ. ਪੰਡੋਰੀ ਗੋਲਾ (ਜਿਲ੍ਹਾ ਤਰਨਤਾਰਨ), ਦਿਲਬੀਰ ਕੌਰ ਸ.ਸ.ਸ.ਸ. ਰੰਧਾਵਾ ਮਸੰਦਾਂ, ਅਮਨਦੀਪ ਕੌਰ ਸ.ਪ.ਸ. ਸਿੰਧੜ, ਅਮਨਦੀਪ ਕੌਂਡਲ ਸ.ਸ.ਸ.ਸ. ਪੂਨੀਆਂ, ਬੂਟਾ ਰਾਮ ਸ.ਪ.ਸ. (ਲੜਕੀਆਂ) ਰੁੜਕਾਂ ਕਲਾਂ, ਨੀਲਮ ਬਾਲਾ ਸ.ਪ.ਸ. ਬਾਹਮਣੀਆਂ ਬਲਾਕ ਸ਼ਾਹਕੋਟ-1 (ਜਿਲ੍ਹਾ ਜਲੰਧਰ), ਜਤਿੰਦਰਪਾਲ ਸ਼ਰਮਾ ਸ.ਸ.ਸ.ਸ. ਸਿਆੜ, ਰਪਵਿੰਦਰ ਕੌਰ ਸ.ਸ.ਸ.ਸ. ਥਰੀਕੇ ਤੇ ਪਰਮਿੰਦਰ ਕੌਰ ਸ.ਪ.ਸ. ਜਰਗੜੀ (ਲੁਧਿਆਣਾ), ਕਵਿਤਾ ਸੱਭਰਵਾਲ ਸ.ਸ.ਸ.ਸ. ਰਾਹੋਂ (ਲੜਕੇ), ਪਰਮਾਨੰਦ ਸ.ਪ.ਸ. ਸਜਾਵਲਪੁਰ (ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ), ਤੇਜਿੰਦਰ ਕੌਰ ਸੋਹੀ ਸ.ਸ.ਸ.ਸ. (ਲੜਕੀਆਂ) ਮਾਲੇਰਕੋਟਲਾ, ਬਿਮਲਜੀਤ ਕੌਰ ਸ.ਪ.ਸ. ਲਿੱਧੜਾਂ, ਰਾਜੇਸ਼ ਕੁਮਾਰ ਦਾਨੀ ਸ.ਪ.ਸ. ਬੀਬੜੀ, ਜਸਵਿੰਦਰ ਕੌਰ ਸ.ਪ.ਸ. ਖੇੜੀ ਗਿੱਲਾਂ, ਸੁਖਵਿੰਦਰ ਸਿੰਘ ਸ.ਪ.ਸ. ਦੌਲਤਪੁਰ, ਪ੍ਰਿੰ. ਅਰਜੋਤ ਕੌਰ ਸ.ਸ.ਸ.ਸ. ਫੱਗੂਵਾਲਾ (ਜਿਲ੍ਹਾ ਸੰਗਰੂਰ), ਗੁਰਪ੍ਰੀਤ ਕੌਰ ਸ.ਪ.ਸ. ਪਾਸੀਵਾਲ (ਰੂਪਨਗਰ), ਗੁਰਵਿੰਦਰ ਕੌਰ ਸ.ਪ.ਸ. ਹਰਦਾਸਪੁਰ, (ਜਿਲ੍ਹਾ ਕਪੂਰਥਲਾ) ਸ਼ਾਮਲ ਹਨ।

ਯੰਗ ਟੀਚਰ ਐਵਾਰਡਜ਼ ਲਈ ਸ਼ਰਵਨ ਕੁਮਾਰ ਯਾਦਵ ਸ.ਸ.ਸ.ਸ. (ਲੜਕੇ) ਕਪੂਰਥਲਾ, ਪ੍ਰਿਤਪਾਲ ਸਿੰਘ ਸ.ਸ.ਸ.ਸ. ਰਾਜੋ ਕੇ ਉਸਪਾਰ ਗੱਟੀ ਰਾਜੋਕੇ (ਜਿਲ੍ਹਾ ਫਿਰੋਜਪੁਰ), ਰੁਪਿੰਦਰ ਸਿੰਘ ਸ.ਹ.ਸ. ਗੁਰਮ (ਜਿਲ੍ਹਾ ਬਰਨਾਲਾ), ਅਤੁਲ ਕੁਮਾਰ ਸ.ਹ.ਸ. ਸੂਰੇਵਾਲਾ, (ਸ੍ਰੀ ਮੁਕਤਸਰ ਸਾਹਿਬ), ਨਵਜੀਤ ਕੌਰ ਸ.ਸ.ਸ.ਸ. ਹੀਰਾਵਾਲੀ (ਰਮਸਾ) ਜਿਲ੍ਹਾ ਫਾਜਿਲਕਾ, ਮੋਨਿਕਾ ਸੋਨੀ ਸ.ਹ.ਸ. ਗੇਟ ਹਕੀਮਾਂ (ਸ੍ਰੀ ਅੰਮ੍ਰਿਸਤਰ), ਕੁਲਵਿੰਦਰ ਕੌਰ ਸ.ਪ.ਸ. ਤਲਵੰਡੀ ਨੌਬਹਾਰ, ਜਗਦੀਸ਼ ਸਿੰਘ ਸ.ਪ.ਸ. ਬਾਸੀਅਰਕ ਤੇ ਨਿਸ਼ਾ ਰਾਣੀ ਸ.ਪ.ਸ. ਹਰੀਪੁਰਾ, (ਜਿਲ੍ਹਾ ਸੰਗਰੂਰ) ਤੇ ਮਨਪ੍ਰੀਤ ਕੌਰ ਝੇਰਿਆਂ ਵਾਲੀ (ਜਿਲ੍ਹਾ ਮਾਨਸਾ) ਦੀ ਚੋਣ ਕੀਤੀ ਗਈ ਹੈ। ਪ੍ਰਬੰਧਕੀ ਪੁਰਸਕਾਰਾਂ ਲਈ ਨੀਰੂ ਬਾਲਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭੁਨਰਹੇੜੀ-2 (ਜਿਲ੍ਹਾ ਪਟਿਆਲਾ), ਰਵਿੰਦਰਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅੰਮ੍ਰਿਤਸਰ-4 ਹਰਮੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਮਪੁਰਾ ਫੂਲ (ਜਿਲ੍ਹਾ ਬਠਿੰਡਾ) ਮਨਜੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਸੂਹਾ, ਬੋਧ ਰਾਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ-2, ਰਾਜਿੰਦਰ ਕੌਰ ਡੀ.ਈ.ਓ. (ਐਲੀ.) ਲੁਧਿਆਣਾ, ਸ਼ਿਵਪਾਲ ਡਿਪਟੀ ਡੀ.ਈ.ਓ. (ਐਲੀ.) ਬਠਿੰਡਾ, ਕੰਵਰਪ੍ਰਦੀਪ ਸਿੰਘ ਕਾਹਲੋਂ ਪ੍ਰਿੰਸੀਪਲ ਡਾਈਟ ਅੰਮ੍ਰਿਤਸਰ, ਸਵਰਨਜੀਤ ਕੌਰ ਡੀ.ਈ.ਓ. (ਸੈ.) ਲੁਧਿਆਣਾ ਤੇ ਬ੍ਰਿਜਮੋਹਨ ਬੇਦੀ ਡਿਪਟੀ ਡੀ.ਈ.ਓ. (ਸੈ.) ਫਾਜਿਲਕਾ ਸ਼ਾਮਲ ਹਨ।

ਇਸ ਮੌਕੇ ਵਿਜੈ ਇੰਦਰ ਸਿੰਗਲਾ ਨੇ ਦੇਸ਼ ਦੇ ਮਰਹੂਮ ਰਾਸ਼ਟਰਪਤੀ, ਵਿਦਵਾਨ, ਦਾਰਸ਼ਨਿਕ ਅਤੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ, ਜਿਨ੍ਹਾਂ ਦਾ ਜਨਮ ਅੱਜ ਦੇ ਦਿਨ 1888 ਨੂੰ ਹੋਇਆ ਸੀ, ਨੂੰ ਆਪਣੀ ਸ਼ਰਧਾ ਤੇ ਸਤਿਕਾਰ ਵੀ ਭੇਟ ਕੀਤਾ। ਸਿੰਗਲਾ ਨੇ ਆਪਣੇ ਸੰਬੋਧਨ ‘ਚ ਰਾਜ ਭਰ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਉਹ ਕੌਮ ਦੀ ਨਿਰਮਾਤਾ ਅਧਿਆਪਕ ਜਮਾਤ ਦਾ ਹਿੱਸਾ ਬਣੇ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਨੇ ਜੋ ਤਰੱਕੀ ਕੀਤੀ ਹੈ ਉਸ ਲਈ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਸਕੂਲਾਂ ‘ਚ ਸੋਲਰ ਸਿਸਟਮ ਲਗਾਉਣ ਲਈ 70 ਕਰੋੜ ਰੁਪਏ ਦਾ ਪ੍ਰੋਜੈਕਟ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਸ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਰਾਜ ਦੇ 45 ਫੀਸਦੀ ਸਕੂਲ ਸਮਾਰਟ ਬਣ ਚੁੱਕੇ ਹਨ ਅਤੇ ਇੱਕ ਸਾਲ ਦੇ ਵਿੱਚ-ਵਿੱਚ ਰਾਜ ਦੇ ਸਾਰੇ ਸਕੂਲ ਸਮਾਰਟ ਸਕੂਲਾਂ ‘ਚ ਤਬਦੀਲ ਹੋ ਜਾਣਗੇ। ਇਸ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਰਾਜ ਦੀ ਸਿੱਖਿਆ ਪ੍ਰਣਾਲੀ ‘ਚ ਸੁਧਾਰ ਲਿਆਉਣ ਲਈ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ।

ਉਨ੍ਹਾਂ ਨੇ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਬਾਕੀ ਅਮਲੇ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਦੀ ਉਸਾਰੀ ‘ਚ ਅਧਿਆਪਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ, ਜਿਸ ਲਈ ਉਹ ਅੱਜ ਅਧਿਆਪਕ ਦਿਵਸ ਮੌਕੇ ਨਿਜੀ ਤੌਰ ‘ਤੇ ਸਾਰੇ ਅਧਿਆਪਕਾਂ ਨੂੰ ਨਮਨ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਜ ਅੰਦਰ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕ ਅਣਥੱਕ ਸੇਵਾਵਾਂ ਨਿਭਾ ਰਹੇ ਹਨ।

ਇਸ ਸਮਾਰੋਹ ਮੌਕੇ ਡਿਪਟੀ ਡਾਇਰੈਕਟਰ (ਸਪੋਰਟਸ) ਸੁਨੀਲ ਭਾਰਦਵਾਜ, ਸਹਾਇਕ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਤੇ ਸੰਜੀਵ ਸ਼ਰਮਾ, ਜਿਲ੍ਹਾ ਸਿੱਖਿਆ ਅਫਸਰ (ਸੈ.) ਪਟਿਆਲਾ ਹਰਿੰਦਰ ਕੌਰ, ਡੀ.ਈ.ਓ. (ਐਲੀ.) ਇੰਜੀ. ਅਮਰਜੀਤ ਸਿੰਘ, ਡਿਪਟੀ ਡੀ.ਈ.ਓ. ਸੁਖਵਿੰਦਰ ਕੁਮਾਰ, ਮਧੂ ਬਰੂਆ ਤੇ ਮਾਨਵਿੰਦਰ ਕੌਰ ਭੁੱਲਰ ਸਮੇਤ ਵਿਭਾਗ ਦੀ ਤਕਨੀਕੀ ਟੀਮ ਹਾਜ਼ਰ ਸੀ।

Share This Article
Leave a Comment