ਵ੍ਹਾਈਟ ਹਾਊਸ ਦੇ ਬਾਹਰ ਹੋਈ ਗੋਲੀਬਾਰੀ, ਪ੍ਰੈੱਸ ਕਾਨਫਰੰਸ ਦੌਰਾਨ ਸੁਰੱਖਿਅਤ ਥਾਂ ‘ਤੇ ਲਿਜਾਏ ਗਏ ਟਰੰਪ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਘਰ ਵ੍ਹਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ‘ਤੇ ਗੋਲੀਬਾਰੀ ਹੋਈ ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪ੍ਰੈੱਸ ਕਾਨਫਰੰਸ ਤੋਂ ਸੁਰੱਖਿਅਤ ਸਥਾਨ ‘ਤੇ ਲਜਾਇਆ ਗਿਆ। ਗੋਲੀਬਾਰੀ ਦੀ ਘਟਨਾ ਦੀ ਪੁਸ਼ਟੀ ਖੁਦ ਰਾਸ਼ਟਰਪਤੀ ਟਰੰਪ ਨੇ ਕੀਤੀ।

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ, ਵ੍ਹਾਈਟ ਹਾਊਸ ਦੇ ਬਾਹਰ ਗੋਲੀ ਚੱਲੀ ਹੈ ਅਤੇ ਲਗਦਾ ਹੈ ਕਿ ਉੱਥੇ ਦੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ। ਮੈਂ ਸੀਕਰੇਟ ਸਰਵਿਸ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਫੁਰਤੀ ਨਾਲ ਆਪਣਾ ਕੰਮ ਕੀਤਾ।

ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹਾਲਾਤ ਕਾਬੂ ਵਿੱਚ ਆਉਣ ‘ਤੇ ਡੋਨਲਡ ਟਰੰਪ ਵਾਪਸ ਪ੍ਰੈੱਸ ਕਾਨਫਰੰਸ ਵਿੱਚ ਆਏ ਅਤੇ ਜਾਣਕਾਰੀ ਦਿੱਤੀ। ਖਬਰਾਂ ਅਨੁਸਾਰ ਦੋ ਵਾਰ ਗੋਲੀਆਂ ਚਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ, ਸੀਕਰੇਟ ਸਰਵਿਸ ਏਜੰਟ ਦਰਖਤ ਦੇ ਪਿੱਛੇ ਅਤੇ ਲਾਨ ਵਿੱਚ ਆਪਣੀ ਪੋਜ਼ਿਸ਼ਨ ਲੈਂਦੇ ਵਿਖਾਈ ਦਿੱਤੇ।

ਉਥੇ ਹੀ ਬਾਅਦ ਵਿੱਚ ਸੀਕਰੇਟ ਸਰਵਿਸ ਨੇ ਜਾਣਕਾਰੀ ਦਿੱਤੀ ਕਿ ਇੱਕ ਜਵਾਨ ਨੂੰ ਜ਼ਖਮੀ ਹਾਲਤ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹਸਪਤਾਲ ਲਜਾਇਆ ਗਿਆ ਹੈ।

- Advertisement -

Share this Article
Leave a comment