ਅੰਮ੍ਰਿਤਸਰ: ਮਸ਼ਹੂਰ ਟੀਵੀ ਸਿਰੀਜ਼ ਨਿਰਮਾਤਾ ਏਕਤਾ ਕਪੂਰ ਅਤੇ ਉਨ੍ਹਾਂ ਦੀ ਕੰਪਨੀ ਬਾਲਾ ਜੀ ਪ੍ਰੋਡਕਸ਼ਨ ਖਿਲਾਫ ਗਾਇਕ ਕਿੰਗ ਬਲਜੀਤ ਸਿੰਘ ਨੇ ਅੰਮ੍ਰਿਤਸਰ ਦੀ ਅਦਾਲਤ ‘ਚ ਮੁਕੱਦਮਾ ਦਰਜ ਕਰਾਇਆ ਹੈ।
ਗਾਇਕ ਕਿੰਗ ਬਲਜੀਤ ਦਾ ਦੋਸ਼ ਹੈ ਕਿ ਏਕਤਾ ਕਪੂਰ ਨੇ ਇੱਕ ਵੈਬ ਸੀਰੀਜ਼ ਦੇ ਜ਼ਰੀਏ ਭਾਰਤੀ ਫੌਜ ਦਾ ਮਜ਼ਾਕ ਉਡਾਇਆ ਹੈ। ਮੁਕੱਦਮਾ ਕੋਰਟ ਵਿੱਚ ਰਜਿਸਟਰ ਕਰ ਲਿਆ ਗਿਆ ਹੈ, ਹਾਲੇ ਇਹ ਤੈਅ ਨਹੀਂ ਹੋਇਆ ਹੈ ਕਿ ਇਸ ‘ਤੇ ਕੋਰਟ ਮਾਮਲੇ ਦੀ ਅਗਲੀ ਸੁਣਵਾਈ ਕਦੋਂ ਕਰੇਗੀ।
ਐਡਵੋਕੇਟ ਪ੍ਰਕਾਸ਼ ਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕਲਾਇੰਟ ਗਾਇਕ ਕਿੰਗ ਬਲਜੀਤ ਨੇ ਏਕਤਾ ਕਪੂਰ, ਉਨ੍ਹਾਂ ਦੇ ਪਿਤਾ ਜਿਤੇਂਦਰ ਕਪੂਰ ਦੇ ਖਿਲਾਫ ਮਜੀਠਾ ਰੋਡ ਥਾਣੇ ‘ਚ ਇੱਕ ਸ਼ਿਕਾਇਤ ਵੀ ਦਿੱਤੀ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਏਕਤਾ ਕਪੂਰ ਨੂੰ ਬਾਲਾ ਜੀ ਪ੍ਰੋਡਕਸ਼ਨ ਦਾ ਨਾਮ ਬਦਲਕੇ ਕੋਈ ਹੋਰ ਨਾਮ ਰੱਖ ਲੈਣਾ ਚਾਹੀਦਾ ਹੈ।
ਬਲਜੀਤ ਦਾ ਕਹਿਣਾ ਹੈ ਕਿ ਬਾਲਾਜੀ ਦਾ ਮਤਲਬ ਸ੍ਰੀ ਹਨੁਮਾਨ ਜੀ ਹੈ ਅਤੇ ਇਸ ਨਾਮ ਦੇ ਬੈਨਰ ਹੇਠ ਅਸ਼ਲੀਲਤਾ ਫੈਲਾਉਣਾ ਸਮਾਜ ਦੇ ਖਿਲਾਫ ਹੈ। ਗਾਇਕ ਕਿੰਗ ਬਲਜੀਤ ਨੇ ਹਿੰਦੂ ਸੰਗਠਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਏਕਤਾ ਪ੍ਰੋਡਕਸ਼ਨ ਖਿਲਾਫ ਅੱਗੇ ਆਉਣ ਅਤੇ ਆਪਣੀ ਆਵਾਜ਼ ਬੁਲੰਦ ਕਰਨ, ਇਸ ਤਰ੍ਹਾਂ ਦੇ ਰਵਈਏ ਨੂੰ ਕਿਸੇ ਸੂਰਤ ਵਿੱਚ ਸਹਿਣ ਨਾਂ ਕਰਨ।