ਬਰੈਂਪਟਨ: ਬਰੈਂਪਟਨ ਦੇ ਸੁਰੇਸ਼ ਕੁਮਾਰ ਰਤਨਾਨੀ ਨੂੰ ਲੜਕੀਆਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। 52 ਸਾਲਾ ਸੁਰੇਸ਼ ਕੁਮਾਰ ਇਕ ਕਨਵੀਨੀਐਂਸ ਸਟੋਰ ਤੇ ਕੰਮ ਕਰਦਾ ਹੈ ਜਿਥੇ 24 ਜੂਨ ਤੋਂ 5 ਜੁਲਾਈ ਵਿਚਾਲੇ ਵਾਪਰੀਆਂ ਘਟਨਾਵਾਂ ਦੇ ਚਲਦੇ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ।
ਪੀਲ ਰੀਜਨਲ ਪੁਲਿਸ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਬਰੈਂਪਟਨ ਦੇ ਸੈਂਡਲਵੁੱਡ ਪਾਰਕਵੇਅ ਈਸਟ ਅਤੇ ਕੈਨੇਡੀ ਰੋਡ ਨੌਰਥ ਇਲਾਕੇ ਵਿਚ ਸਥਿਤ ਇਕ ਕਨਵੀਨੀਐੱਸ ਸਟੋਰ ਵਿਚ ਤਿੰਨ ਵਾਰ ਟੀਨਏਜ (ਕਿਸ਼ੋਰੀਆਂ) ਲੜਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਮੁਤਾਬਕ ਮੁਲਜ਼ਮ ਕੁੜੀਆਂ ਨੂੰ ਗੱਲਾਂ ਵਿਚ ਲਾ ਲੈਂਦਾ ਅਤੇ ਫਿਰ ਸਰੀਰਕ ਛੇੜਛਾੜ ‘ਤੇ ਉਤਰ ਆਉਂਦਾ।
ਪੁਲਿਸ ਨੇ ਸੁਰੇਸ਼ ਕੁਮਾਰ ਰਤਨਾਨੀ ਨੂੰ ਗ੍ਰਿਫ਼ਤਾਰ ਕਰਦਿਆਂ ਸੈਕਸ ਅਸਾਲਟ ਦੇ ਚਾਰ ਦੋਸ਼ ਆਇਦ ਕੀਤੇ ਹਨ। ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਉਸ ਦੀ ਪੇਸ਼ੀ 14 ਸਤੰਬਰ ਨੂੰ ਹੋਵੇਗੀ। ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਕਈ ਹੋਰ ਪੀੜਤ ਵੀ ਹੋ ਸਕਦੀਆਂ ਹਨ ਕਿਉਂਕਿ ਸੁਰੇਸ਼ ਕੁਮਾਰ ਰਤਨਾਨੀ ਕਈ ਸਾਲ ਤੋਂ ਸਟੋਰ ‘ਤੇ ਕੰਮ ਕਰ ਰਿਹਾ ਹੈ।
Arrest Made in Sexual Assault Investigation – https://t.co/dYUr8r2PbS pic.twitter.com/68jnpVjIVS
— Peel Regional Police (@PeelPolice) July 8, 2020
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਸਪੈਸ਼ਲ ਵਿਕਟਿਮਜ਼ ਯੂਨਿਟ ਦੇ ਅਫ਼ਸਰਾਂ ਨਾਲ 9054532121 ਐਕਸਟੈਨਸ਼ਨ 3460 ਸੰਪਰਕ ਕੀਤਾ ਜਾਵੇ।