ਚੀਨ ਦੀ ਹਮਲਾਵਰ ਨੀਤੀ ਖਿਲਾਫ ਭਾਰਤੀ-ਅਮਰੀਕੀ ਲੋਕਾਂ ਦਾ ਪ੍ਰਦਰਸ਼ਨ, ‘ਬਾਇਕਾਟ ਚਾਈਨਾ’ ਦੇ ਲੱਗੇ ਨਾਅਰੇ

TeamGlobalPunjab
2 Min Read

ਵਾਸ਼ਿੰਗਟਨ : ਚੀਨ ਦੀ ਹਮਲਾਵਰ ਨੀਤੀ ਨੂੰ ਲੈ ਕੇ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪਿੰਡਾਂ ਤੋਂ ਲੈ ਕੇ ਵੱਖ-ਵੱਖ ਦੇਸ਼ਾਂ ‘ਚ ‘ਬਾਇਕਾਟ ਚਾਈਨਾ’ ਦੀਆਂ ਆਵਾਜ਼ਾਂ ਸੁਨਣ ਨੂੰ ਮਿਲ ਰਹੀਆਂ ਹਨ। ਇਸੇ ਕੜੀ ‘ਚ ਭਾਰਤੀ-ਅਮਰੀਕੀ ਲੋਕ ਵੀ ਭਾਰਤ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਨਿਊਯਾਰਕ ‘ਚ ਭਾਰਤੀ-ਅਮਰੀਕੀਆਂ ਨੇ ਚੀਨ ਦੀ ਹਮਲਾਵਰ ਨੀਤੀ ਦੇ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਟਾਈਮਸ ਸਕੁਵਾਇਰ ’ਤੇ ‘ਬਾਇਕਾਟ ਚਾਈਨਾ’ ਦੇ ਨਾਅਰੇ ਗੂੰਜੇ।

ਭਾਰਤੀ-ਅਮਰੀਕੀ ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ’ਚ ‘ਚਾਇਨੀਜ਼ ਬਦਮਾਸ਼ੀ ਰੋਕੋ’ ਅਤੇ ‘ਅਸੀਂ ਸ਼ਹੀਦ ਜਵਾਨਾਂ ਨੂੰ ਸਲਾਮ ਕਰਦੇ ਹਾਂ’ ਨਾਂ ਦੀਆਂ ਤਖਤੀਆਂ ਫੜ ਕੇ ਰੋਸ਼ ਮੁਜਾਹਰਾ ਕੀਤਾ। ਇਸ ਪ੍ਰਦਰਸ਼ਨ ‘ਚ ਭਾਰਤੀਆਂ-ਅਮਰੀਕੀਆਂ ਤੋਂ ਇਲਾਵਾ ਤਿੱਬਤੀ ਅਤੇ ਤਾਇਵਾਨੀ ਭਾਈਚਾਰੇ ਦੇ ਮੈਂਬਰ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਏ। ਤਿੱਬਤੀ ਅਤੇ ਤਾਇਵਾਨੀ ਭਾਈਚਾਰੇ ਨੇ ‘ਤਿੱਬਤ ਭਾਰਤ ਦੇ ਨਾਲ ਖੜ੍ਹਾ ਹੈ’, ‘ਮਨੁੱਖੀ ਅਧਿਕਾਰਾਂ, ਘੱਟ ਗਿਣਤੀ ਭਾਈਚਾਰਿਆਂ ਦੇ ਧਰਮਾਂ, ਹਾਂਗਕਾਂਗ ਲਈ ਇਨਸਾਫ’, ਚੀਨ ਮਨੁੱਖਤਾ ਦੇ ਖਿਲਾਫ ਅਪਰਾਧ ਰੋਕੋ’ ਅਤੇ ‘ਚੀਨੀ ਵਸਤੂਆਂ ਦਾ ਬਾਇਕਾਟ ਕਰੋ’ ਦੇ ਪੋਸਟਰ ਫੜ੍ਹੇ ਕੇ ਪ੍ਰਦਰਸ਼ਨ ਕੀਤਾ।

ਅਮਰੀਕਨ ਇੰਡੀਆ ਪਬਲਿਕ ਅਫੇਅਰਸ ਕਮੇਟੀ ਦੇ ਪ੍ਰੈਜੀਡੈਂਟ ਜਗਦੀਸ਼ ਸੇਵਹਾਨੀ ਨੇ ਵੀ ਚੀਨ ‘ਤੇ ਆਪਣੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਪਿਛਲੇ 6 ਮਹੀਨਿਆਂ ਤੋਂ ਕੋਰੋਨਾ ਮਹਾਮਾਰੀ ਨਾਲ ਲੜ ਰਹੀ ਹੈ ਉਸ ਸਮੇਂ ਚੀਨ ਆਪਣੇ ਪੂੂਰੀ ਦੁਨੀਆ ‘ਤੇ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦਾ ਹੈ। ਚੀਨ ਅਮਰੀਕਾ ਅਤੇ ਭਾਰਤ ਨੂੰ ਬਰਬਾਦ ਕਰਨਾ ਚਾਹੁੰਦਾ ਹੈ, ਪਰ ਇਸ ਵਾਰ ਉਸਨੂੰ ਹਮਲਾਵਰ ਨੀਤੀ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪਵੇਗੀ।

ਜਗਦੀਸ਼ ਨੇ ਕਿਹਾ ਕਿ ਚੀਨ ਆਪਣੇ ਦੇਸ਼ ਦੇ ਨਾਗਰਿਕਾਂ ਲਈ ਮੁਸ਼ੀਬਤ ਬਣਦਾ ਜਾ ਰਿਹਾ ਹੈ। ਚੀਨ ਨੇ ਤਿੱਬਤ ‘ਚ ਉਗਰ ਮੁਸਲਮਾਨਾਂ ਦੇ ਅਧਿਕਾਰਾਂ ‘ਤੇ ਡਾਕਾ ਮਾਰਿਆ ਹੈ। ਪ੍ਰਦਰਸ਼ਨ ‘ਚ ਸ਼ਾਮਲ ਤਿੱਬਤੀ ਨਾਗਰਿਕਾਂ ਨੇ ਕਿਹਾ ਕਿ ਚੀਨ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਸਭਿਆਚਾਰ ਖਤਰੇ ‘ਚ ਪੈ ਗਿਆ ਹੈ।

Share This Article
Leave a Comment