ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣਾ ਟਵਿੱਟਰ ਅਕਾਊਂਟ ਡੈਐਕਟਿਵੇਟ ਕਰ ਦਿੱਤਾ ਹੈ। ਉਨ੍ਹਾਂ ਨੇ ਇਸਦੇ ਪਿੱਛੇ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਵਿੱਟਰ ‘ਤੇ ਬਹੁਤ ਜ਼ਿਆਦਾ ਨੈਗੇਟਿਵਿਟੀ ਫੈਲ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਇਸ ਤੋਂ ਦੂਰ ਹੋਣ ਦਾ ਫੈਸਲਾ ਲਿਆ ਹੈ। ਹਾਲਾਂਕਿ ਇੰਸਟਾਗਰਾਮ ‘ਤੇ ਉਹ ਹਾਲੇ ਵੀ ਐਕਟਿਵ ਹਨ।
ਸੋਨਾਕਸ਼ੀ ਸਿਨਹਾ ਨੇ ਟਵਿੱਟਰ ਅਕਾਊਂਟ ਡੈਐਕਟਿਵੇਟ ਕਰਨ ਦੀ ਜਾਣਕਾਰੀ ਇੰਸਟਾਗਰਾਮ ਅਕਾਊਂਟ ‘ਤੇ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ ਅਕਾਊਂਟ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ, ਜਿਸ ਵਿੱਚ ਲਿਖਿਆ, ਆਪਣੀ ਮਾਨਸਿਕ ਸਿਹਤ ਨੂੰ ਬਚਾਉਣ ਲਈ ਸਭ ਤੋਂ ਪਹਿਲਾ ਕਦਮ ਇਹ ਹੁੰਦਾ ਹੈ ਕਿ ਤੁਸੀ ਨੈਗੇਟਿਵਿਟੀ ਤੋਂ ਦੂਰ ਰਹੇ ਅਤੇ ਟਵਿੱਟਰ ਇਨ੍ਹੀ ਦਿਨੀਂ ਕੁੱਝ ਅਜਿਹਾ ਹੀ ਬਣ ਚੁੱਕਿਆ ਹੈ। ਚਲੋ, ਮੈਂ ਆਪਣਾ ਅਕਾਊਂਟ ਡੈਐਕਟਿਵੇਟ ਕਰ ਰਹੀ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ,ਅੱਗ ਲੱਗੇ ਬਸਤੀ ਵਿੱਚ,ਮੈਂ ਆਪਣੀ ਮਸਤੀ ‘ਚ ਬਾਏ ਟਵਿੱਟਰ ।