ਗੰਨੇ ਦੇ ਬੋਤਲ ਬੰਦ ਰਸ ਦੀ ਤਕਨੀਕ ਦੇ ਵਪਾਰੀਕਰਨ ਲਈ ਕੀਤੀ ਸੰਧੀ

TeamGlobalPunjab
3 Min Read

ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਖੇਤੀ ਤਕਨੀਕਾਂ ਦੇ ਨਿਰੰਤਰ ਪਸਾਰ ਅਤੇ ਵਪਾਰੀਕਰਨ ਲਈ ਯਤਨਸ਼ੀਲ ਹੈ। ਇਸੇ ਸਿਲਸਿਲੇ ਵਿੱਚ ਯੂਨੀਵਰਸਿਟੀ ਨੇ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸੰਧੀ ਕੀਤੀ। ਇਹ ਸੰਧੀ ਮਿਸਿਜ਼ ਦੀਪਾ ਅਗਰਵਾਲ ਗਾਂਗੂਲੀ ਪਤਨੀ ਸੁਜੀਤ ਗਾਂਗੂਲੀ ਘਰ ਨੰ. ਏ-502 ਸ਼ਰੂੰਗਰ ਰੈਜੀਡੈਂਸੀ, ਵੇਸੂ ਸੂਰਤ (ਗੁਜਰਾਤ) ਨਾਲ ਕੀਤੀ ਗਈ। ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੁਜੀਤ ਗਾਂਗੂਲੀ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਸਹੀ ਪਾਈ। ਇਸ ਸੰਧੀ ਮੁਤਾਬਕ ਯੂਨੀਵਰਸਿਟੀ ਨੇ ਸੰਬੰਧਤ ਫਰਮ ਨੂੰ ਇਹ ਅਧਿਕਾਰ ਪ੍ਰਦਾਨ ਕੀਤੇ ਹਨ ਕਿ ਉਹ ਪੀ.ਏ.ਯੂ. ਵੱਲੋਂ ਵਿਕਸਿਤ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਨੂੰ ਭਾਰਤ ਭਰ ਵਿੱਚ ਪਸਾਰਨ ਹਿਤ ਵਰਤੋਂ ਕਰ ਸਕਦੀਆਂ ਹਨ।

ਡਾ. ਨਵਤੇਜ ਸਿੰਘ ਬੈਂਸ ਨੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਅਤੇ ਪਾਬੀ ਦੇ ਕਾਰੋਬਾਰੀ ਪ੍ਰਬੰਧਕ ਕਰਨਬੀਰ ਗਿੱਲ ਦੀ ਇਸ ਤਕਨੀਕ ਦੇ ਵਿਕਾਸ ਲਈ ਪ੍ਰਸ਼ੰਸ਼ਾ ਕੀਤੀ। ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਸੰਬੰਧਤ ਫਰਮ ਨੂੰ ਪੀ.ਏ.ਯੂ. ਦੀ ਤਕਨਾਲੋਜੀ ਦੇ ਵਪਾਰੀਕਰਨ ਦਾ ਹਿੱਸਾ ਬਣਨ ਲਈ ਜੀ ਆਇਆਂ ਕਿਹਾ। ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਇਸ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਵਿੱਚ ਗੰਨੇ ਦੇ ਰਸ ਨੂੰ ਦੇਰੀ ਤੱਕ ਰੱਖਣ ਲਈ ਅਤੇ ਸੂਖਮ ਜੀਵਾਂ ਤੋਂ ਬਚਾਅ ਲਈ ਖਾਸ ਤਰੀਕੇ ਨਾਲ ਪ੍ਰੋਸੈਸ ਕੀਤਾ ਜਾਂਦਾ ਹੈ। ਇਸ ਲਈ ਸੜਕਾਂ ਕਿਨਾਰੇ ਰੇਹੜੀਆਂ ਦੇ ਮੁਕਾਬਲੇ ਇਸ ਤਕਨੀਕ ਨਾਲ ਸੰਭਾਲਿਆ ਰਸ ਸਿਹਤਮੰਦ ਹੁੰਦਾ ਹੈ।

ਤਕਨਾਲੋਜੀ ਮਾਰਕੀਟਿੰਗ ਐਂਡ ਆਈ ਪੀ ਆਰ ਸੈਲ ਦੇ ਅੰਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਹੁਣ ਤੱਕ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਦੇ ਸੱਤ ਸਮਝੌਤੇ ਦੇਸ਼ ਦੀਆਂ ਵੱਖ-ਵੱਖ ਫਰਮਾਂ ਨਾਲ ਕੀਤੇ ਜਾ ਚੁੱਕੇ ਹਨ। ਉਹਨਾਂ ਇਹ ਵੀ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 56 ਤਕਨੀਕਾਂ ਦੇ ਵਪਾਰੀਕਰਨ ਲਈ 233 ਸੰਧੀਆਂ ਕੀਤੀਆਂ ਹਨ। ਇਹਨਾਂ ਵਿੱਚੋਂ ਪੀ.ਏ.ਯੂ. ਸੁਪਰ ਐਸ.ਐਮ.ਐਸ. ਤਕਨੀਕ ਤੋਂ ਬਿਨਾਂ ਸਰ•ੋਂ ਦੀ ਹਾਈਬ੍ਰਿਡ ਲਾਈਨ, ਮਿਰਚਾਂ, ਬੈਂਗਣ ਦੀਆਂ ਕਿਸਮਾਂ ਤੋਂ ਬਿਨਾਂ ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ, ਪੀਏਯੂ ਹੈਪੀਸੀਡਰ ਤਕਨੀਕ, ਗੰਨੇ ਦੇ ਰਸ ਦੀ ਪੈਕਿੰਗ ਤਕਨੀਕ, ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਟਰ-ਕਮ-ਮਲਚਰ ਅਤੇ ਹੋਰ ਕਈ ਤਕਨੀਕਾਂ ਦੇ ਵਪਾਰੀਕਰਨ ਲਈ ਵੀ ਸਮੇਂ ਸਮੇਂ ਸੰਧੀਆਂ ਹੋਈਆਂ ਹਨ।

- Advertisement -

Share this Article
Leave a comment