ਨਿਊਯਾਰਕ/ਬੇਗੋਵਾਲ: ਨਿਊਯਾਰਕ ਵੱਲ ਟਰਾਲਾ ਲੈ ਕੇ ਜਾ ਰਹੇ 26 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਪੂਰਥਲਾ ਦੇ ਜਗਜੀਤ ਸਿੰਘ ਉਰਫ ਜਿੰਮੀ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅਡਾਇਰ ਕਾਉਂਟੀ ‘ਚ ਵਾਪਰਿਆ ਹੈ।
ਦੱਸਿਆ ਜਾ ਰਿਹਾ ਹੈ ਕਿ 9 ਜੂਨ ਨੂੰ ਜਗਜੀਤ ਸਿੰਘ ਉਰਫ ਜਿੰਮੀ ਕੈਲੀਫੋਰਨੀਆ ਦੇ ਸੈਕਰਾਮੈਂਟੋ ਦੇ 52 ਸਾਲਾ ਜਸਪਾਲ ਸਿੰਘ ਨਾਲ ਟਰਾਲਾ ਲੈ ਕੇ ਨਿਊਯਾਰਕ ਵੱਲ ਜਾ ਰਿਹਾ ਸੀ ਤਾਂ ਅਚਾਨਕ ਰਸਤੇ ਵਿਚ ਉਨ੍ਹਾਂ ਦਾ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਟਰਾਲੇ ਵਿਚ ਸੋ ਰਹੇ ਜਗਜੀਤ ਸਿੰਘ ਦੀ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ।
ਪਿੰਡ ਨੰਗਲ ਲੁਬਾਣਾ ਵਿਚ ਮ੍ਰਿਤਕ ਦੇ ਪਿਤਾ ਸੁਖਜੀਤ ਸਿੰਘ ਨੇ ਦੱਸਿਆ ਕਿ ਲਗਭਗ ਪੰਜ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਜਗਜੀਤ ਸਿੰਘ ਅਮਰੀਕਾ ਗਿਆ ਸੀ। ਇਸ ਦੌਰਾਨ ਉਹ ਅਪਣੇ ਭਰਾ ਸੰਦੀਪ ਸਿੰਘ ਦੇ ਕੋਲ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਚ ਰਹਿ ਰਿਹਾ ਸੀ।
ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਸੇਵਾ ਮੁਕਤ ਫੌਜੀ ਹਨ ਅਤੇ ਇਸ ਸਮੇਂ ਪਿੰਡ ਵਿਚ ਖੇਤੀ ਕਰਦਾ ਹੈ। ਅਜੇ ਕੁਝ ਹੀ ਸਮਾਂ ਪਹਿਲਾਂ ਬੇਟਾ ਸੰਦੀਪ ਸਿੰਘ ਕਾਫੀ ਪੈਸੇ ਖ਼ਰਚ ਕਰਨ ਤੋਂ ਬਾਅਦ ਪੱਕਾ ਹੋਇਆ ਸੀ ਅਤੇ ਜਗਜੀਤ ਸਿੰਘ ਦੇ ਵੀ ਕਾਗਜ਼ ਲਾਏ ਹੋਏ ਸੀ ਪਰ ਘਟਨਾ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਹੈ।
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: