ਨਵੀਂ ਦਿੱਲੀ: ਸੁਪਰੀਮ ਕੋਰਟ ਕੋਰੋਨਾਵਾਇਰਸ ਦੇ ਇਲਾਜ ਤੇ ਹਸਪਤਾਲਾਂ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਤੇ ਮ੍ਰਿਤਕ ਦੇਹਾਂ ਦੇ ਨਾਲ ਗਲਤ ਵਰਤਾਅ ਨੂੰ ਲੈ ਕੇ ਸੁਣਵਾਈ ਕਰਦੇ ਹੋਏ ਕਿਹਾ ਕਿ ਮ੍ਰਿਤਕਾਂ ਦੇ ਨਾਲ ਚੰਗਾ ਵਿਵਹਾਰ ਨਹੀਂ ਹੋ ਰਿਹਾ ਹੈ। ਕੁੱਝ ਮ੍ਰਿਤਕ ਦੇਹਾਂ ਕੂੜੇ ਵਿੱਚ ਮਿਲ ਰਹੀਆਂ ਹਨ ਲੋਕਾਂ ਦੇ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਨੇ ਇਸ ਤਰ੍ਹਾਂ ਦੀ ਰਿਪੋਰਟਾਂ ਵਿਖਾਈਆਂ ਹਨ।
ਦੱਸ ਦਈਏ ਕਿ ਕੋਰਟ ਨੇ ਆਪਣੇ ਖੁਦ ਇਸ ਮਾਮਲੇ ‘ਤੇ ਨੋਟਿਸ ਲੈਂਦੇ ਹੋਏ ਮਾਮਲੇ ਦੀ ਸੁਣਵਾਈ ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਸੰਜੈ ਕਿਸ਼ਨ ਕੌਲ ਅਤੇ ਜਸਟਿਸ ਐਮ ਆਰ ਸ਼ਾਹ ਦੀ ਬੈਂਚ ਨੂੰ ਸੌਂਪੀ ਹੈ। ਕੋਰਟ ਨੇ ਇਸ ਮਾਮਲੇ ‘ਤੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਦਿੱਲੀ ਅਤੇ ਇਸ ਦੇ ਹਸਪਤਾਲਾਂ ਵਿੱਚ ਬਹੁਤ ਅਫਸੋਸਜਨਕ ਹਾਲਤ ਹੈ। ਐਮਐਚਏ ਦਿਸ਼ਾ ਨਿਰਦੇਸ਼ਾਂ ਦਾ ਕੋਈ ਪਾਲਣ ਨਹੀਂ ਹੋ ਰਿਹਾ ਹੈ।
ਹਸਪਤਾਲ ਮ੍ਰਿਤਕਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਕਈ ਮਾਮਲਿਆਂ ਵਿੱਚ ਮਰੀਜ਼ਾਂ ਦੇ ਪਰਿਵਾਰਾਂ ਨੂੰ ਵੀ ਮੌਤਾਂ ਦੇ ਵਾਰੇ ਵਿੱਚ ਸੂਚਿਤ ਨਹੀਂ ਕੀਤਾ ਜਾਂਦਾ ਹੈ। ਪਰਿਵਾਰ ਕੁੱਝ ਮਾਮਲਿਆਂ ਵਿੱਚ ਅੰਤਿਮ ਸਸਕਾਰ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ ਹਨ।
ਕੋਰਟ ਨੇ ਕਿਹਾ ਕਿ ਮੀਡਿਆ ਦੀ ਰਿਪੋਰਟ ਦੇ ਅਨੁਸਾਰ ਦਿੱਲੀ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਲਾਬੀ ਅਤੇ ਵੇਟਿੰਗ ਏਰੀਆ ਵਿੱਚ ਲਾਸ਼ਾਂ ਪਈਆਂ ਸਨ। ਵਾਰਡ ਦੇ ਅੰਦਰ ਜ਼ਿਆਦਾਤਰ ਬੈੱਡ ਖਾਲੀ ਸਨ, ਜਿਨ੍ਹਾਂ ਵਿੱਚ ਆਕਸੀਜਨ, ਸਲਾਇਨ ਡਰਿਪ ਦੀ ਸਹੂਲਤ ਨਹੀਂ ਸੀ। ਵੱਡੀ ਗਿਣਤੀ ਵਿੱਚ ਬੈੱਡ ਖਾਲੀ ਹਨ ਜਦਕਿ ਮਰੀਜ਼ ਭਟਕਦੇ ਫਿਰ ਰਹੇ ਹਨ। ਕੋਰਟ ਨੇ ਇਸ ਮਾਮਲੇ ਲਈ ਕੇਂਦਰ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਦਿੱਲੀ ਦੇ ਨਾਲ ਨਾਲ ਮਹਾਰਾਸ਼ਟਰ ਅਤੇ ਤਮਿਲਨਾਡੁ ਅਤੇ ਪੱਛਮ ਬੰਗਾਲ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ ਨਾਲ ਹੀ ਦਿੱਲੀ ਦੇ LNJP ਹਸਪਤਾਲ ਨੂੰ ਵੀ ਨੋਟਿਸ ਵੀ ਜਾਰੀ ਕੀਤਾ ਹੈ।