ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦਾ ਸੰਕਰਮਣ ਤੇਜੀ ਨਾਲ ਫੈਲਣ ਵਾਲਾ ਹੈ। ਇਸ ਦੇ ਲਈ ਸਾਡੀ ਸਰਕਾਰ ਤਿਆਰੀ ਕਰ ਰਹੀ ਹੈ। ਕੋਰੋਨਾ ਜਾਂਚ ਵਿੱਚ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੋਰੋਨਾ ਮਰੀਜ਼ਾਂ ਲਈ ਚੁੱਕੇ ਜਾ ਰਹੇ ਕਦਮਾਂ ਵਾਰੇ ਜਾਣਕਾਰੀ ਦੇਣ ਲਈ ਡਿਜੀਟਲ ਪ੍ਰੈੱਸ ਗੱਲ ਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਉਪਰਾਜਪਾਲ ਅਨਿਲ ਬੈਜਲ ‘ਤੇ ਤਾਨਾ ਕਸਦੇ ਹੋਏ ਕਿਹਾ ਕਿ ਚੁਣੀ ਹੋਈ ਸਰਕਾਰ ਦਾ ਫੈਸਲਾ ਪਲਟਿਆ ਗਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਪਰਾਜਪਾਲ ਅਨਿਲ ਬੈਜਲ ਨੇ ਸਭ ਦਾ ਇਲਾਜ ਕਰਨ ਨੂੰ ਕਿਹਾ ਹੈ ਤਾਂ ਇਸ ਆਦੇਸ਼ ਨੂੰ ਲਾਗੂ ਕੀਤਾ ਜਾਵੇਗਾ ਇਹ ਸਮਾਂ ਅਸਹਿਮਤੀ ਦਾ ਨਹੀਂ ਹੈ। ਦੱਸ ਦਈਏ ਕਿ ਐਲਜੀ ਨੇ ਆਮ ਆਦਮੀ ਪਾਰਟੀ ਦੇ ਉਸ ਫੈਸਲੇ ਨੂੰ ਪਲਟ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ‘ਚ ਬਾਹਰੀ ਲੋਕਾਂ ਦਾ ਨਹੀਂ ਸਿਰਫ ਦਿੱਲੀ ਵਾਸੀਆਂ ਦਾ ਹੀ ਇਲਾਜ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ – ਮੈਂ ਘਰ ‘ਚ ਕੁਆਰੰਟੀਨ ਜ਼ਰੂਰ ਸੀ , ਪਰ ਮੇਰਾ ਮਨ ਉੱਥੇ ਹੀ ਸੀ ਕਿ ਕਿਵੇਂ ਲੋਕਾਂ ਨੂੰ ਜ਼ਿਆਦਾ ਸੁਵਿਧਾਵਾਂ ਦੇ ਸਕਣ। ਫਿਲਹਾਲ ਦਿੱਲੀ ਵਿੱਚ 31,000 ਮਾਮਲਾ ਹਨ, ਜਦਕਿ 18,000 ਐਕਟਿਵ ਕੇਸ ਹਨ ਅਤੇ ਇਨ੍ਹਾਂ ‘ਚੋਂ 15,000 ਹੋਮ ਆਈਸੋਲੇਸ਼ਨ ਵਿੱਚ ਹਨ, 900 ਲੋਕਾਂ ਦੀ ਮੌਤ ਹੋ ਚੁੱਕੀ ਹੈ।