ਜੋਅ ਬਾਇਡਨ ਦੀ ਪ੍ਰਸ਼ਾਸਨ ਟੀਮ ’ਚ 20 ਭਾਰਤੀ ਅਹਿਮ ਅਹੁਦਿਆਂ ’ਤੇ ਹੋਣਗੇ ਸ਼ੁਮਾਰ

TeamGlobalPunjab
2 Min Read

ਵਰਲਡ ਡੈਸਕ: ਅਮਰੀਕ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ’ਤੇ ਘੱਟ ਤੋਂ ਘੱਟ 20 ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 20 ਭਾਰਤੀ ਅਮਰੀਕੀਆਂ ’ਚੋਂ ਘੱਟ ਤੋਂ ਘੱਟ 17 ਜਣੇ ਵ੍ਹਾਈਟ ਹਾਊਸ ’ਚ ਅਹਿਮ ਅਹੁਦੇ ਸੰਭਾਲਣਗੇ। ਜਿਹਨਾਂ ’ਚ 13 ਮਹਿਲਾਵਾਂ ਸ਼ਾਮਿਲ ਹਨ। ਬਾਇਡਨ ਦੇ ਪ੍ਰਸ਼ਾਸਨ ’ਚ ਅਜੇ ਵੀ ਕਈ ਅਹੁਦੇ ਖਾਲੀ ਹਨ।

ਬਾਇਡਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਤੇ ਇਸੇ ਦਿਨ ਕਮਲਾ ਹੈਰਿਸ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਕਾਰਜਭਾਰ ਸੰਭਾਲੇਗੀ ਤੇ ਕਮਲਾ ਹੈਰਿਸ ਅਮਰੀਕਾ ’ਚ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਹੋਵੇਗੀ।

ਦੱਸ ਦਈਏ ਇਸ ਸੂਚੀ ’ਚ ਸਭ ਤੋਂ ਉੱਪਰ ਨੀਰਾ ਟੰਡਨ ਤੇ ਡਾ. ਵਿਵੇਕ ਮੂਰਤੀ ਹਨ।ਬਾਇਡਨ ਪ੍ਰਸ਼ਾਸਨ ’ਚ ਵ੍ਹਾਈਟ ਹਾਊਸ ਦਫ਼ਤਰ ਦੇ ਪ੍ਰਬੰਧਨ ਤੇ ਬਜਟ ਦੇ ਨਿਰਦੇਸ਼ਕ ਵਜੋਂ ਟੰਡਨ ਤੇ ਅਮਰੀਕੀ ਸਰਜਨ ਜਨਰਲ ਵਜੋਂ ਡਾ. ਮੂਰਤੀ ਨੂੰ ਨਾਜ਼ਮਦ ਕੀਤਾ ਗਿਆ ਹੈ। ਵਨੀਤਾ ਗੁਪਤਾ ਨੂੰ ਕਾਨੂੰਨ ਮੰਤਰਾਲੇ ਦੀ ਐਸਸੋਸੀਏਟ ਅਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ ਤੇ ਬਾਇਡਨ ਨੇ ਬੀਤੇ ਸ਼ਨਿਚਰਵਾਰ ਨੂੰ ਵਿਦੇਸ਼ ਸੇਵਾ ਦੀ ਸਾਬਕਾ ਅਧਿਕਾਰੀ ਉਜ਼ਰਾ ਜ਼ੇਯਾ ਨੂੰ ਗ਼ੈਰ-ਫੌਜੀ ਸੁਰੱਖਿਆ, ਲੋਕਤੰਤਰ ਤੇ ਮਨੁੱਖੀ ਅਧਿਕਾਰੀ ਲਈ ਅਧੀਨ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ।

ਇਸ ਤੋਂ ਇਲਾਵਾ ਮਾਲਾ ਐਡੀਗਾ ਨੂੰ ਭਵਿੱਖੀ ਪ੍ਰਥਮ ਮਹਿਲਾ ਡਾ. ਜਿੱਲ ਬਾਇਡਨ ਦੀ ਨੀਤੀ ਨਿਰਦੇਸ਼ਕ ਤੇ ਗਰਿਮਾ ਵਰਮਾ ਨੂੰ ਪ੍ਰਥਮ ਮਹਿਲਾ ਦੇ ਦਫ਼ਤਰ ਦੀ ਡਿਜੀਟਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਜਦਕਿ ਸਬਰੀਨਾ ਸਿੰਘ ਨੂੰ ਉਨ੍ਹਾਂ ਦੀ ਉੱਪ ਪ੍ਰੈੱਸ ਮੰਤਰੀ ਨਿਯੁਕਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ’ਚ ਪਹਿਲੀ ਵਾਰ ਦੋ ਅਜਿਹੇ ਭਾਰਤੀ-ਅਮਰੀਕੀਆਂ ਨੂੰ ਸਥਾਨ ਦਿੱਤਾ ਗਿਆ ਹੈ ਜੋ ਮੂਲ ਰੂਪ ’ਚ ਕਸ਼ਮੀਰ ਨਾਲ ਸਬੰਧਤ ਹਨ। ਇਨ੍ਹਾਂ ’ਚ ਆਇਸ਼ਾ ਸ਼ਾਹ ਤੇ ਸਮੀਰਾ ਫਾਜ਼ਲੀ ਸ਼ਾਮਲ ਹਨ।
ਇਸੇ ਤਰ੍ਹਾਂ ਭਾਰਤ ਦੇ ਰਾਮਮੂਰਤੀ, ਗੌਤਮ ਰਾਘਵਨ, ਵੇਦਾਂਤ ਪਟੇਲ, ਵਿਨੈ ਰੈੱਡੀ, ਤਰੁਣ ਛਾਬੜਾ, ਸੁਮੋਨਾ ਗੁਹਾ, ਸ਼ਾਂਤੀ ਕਲਾਥਿਲ, ਸੋਨੀਆ ਅਗਰਵਾਲ, ਵਿਦੁਰ ਸ਼ਰਮਾ, ਨੇਹਾ ਗੁਪਤਾ, ਰੀਮਾ ਸ਼ਾਹ ਨੂੰ ਬਾਇਡਨ ਪ੍ਰਸ਼ਾਸਨ ’ਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

- Advertisement -

TAGGED: , , ,
Share this Article
Leave a comment