ਜਕਾਰਤਾ: ਇੰਡੋਨੇਸ਼ੀਆ ਦੇ ਇੱਕ ਮੰਤਰੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਬਗਾਵਤੀ ਪਤਨੀ ਕਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਅਜਿਹਾ ਬਿਆਨ ਕੋਰੋਨਾ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਪੈਦਾ ਹੋਏ ਡਰ ਨੂੰ ਖਤਮ ਕਰਨ ਲਈ ਦਿੱਤਾ ਸੀ, ਪਰ ਹੁਣ ਉਸਦੀ ਕਾਫ਼ੀ ਆਲੋਚਨਾ ਹੋ ਰਹੀ ਹੈ।
ਇੰਡੋਨੇਸ਼ੀਆ ਦੀਆਂ ਮਹਿਲਾਵਾਂ ਅਤੇ ਸੋਸ਼ਲ ਮੀਡੀਆ ਯੂਜ਼ਰਸ ਇੰਡੋਨੇਸ਼ੀਆ ਦੇ ਸਕਿਓਰਿਟੀ ਮਿਨਿਸਟਰ ਮੁਹੰਮਦ ਮਹਿਫੂਦ ਐਮਡੀ ਦੇ ਮਜ਼ਾਕ ਦੀ ਆਲੋਚਨਾ ਕਰ ਰਹੇ ਹਨ। ਇੰਡੋਨੇਸ਼ੀਆ ਦੇ ਮੰਤਰੀ ਨੇ ਇਸ ਹਫਤੇ ਇੱਕ ਯੂਨੀਵਰਸਿਟੀ ਦੇ ਲੋਕਾਂ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਇਹ ਗੱਲਾਂ ਕਹੀਆਂ ਸਨ।
ਕੋਰੋਨਾ ਨੂੰ ਲੈ ਕੇ ਮੰਤਰੀ ਦਾ ਸੈਕਸਿਸਟ ਬਿਆਨ
ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਅਸੀ ਲੋਕ ਹਮੇਸ਼ਾ ਲਈ ਇਸਦਾ ਸਾਹਮਣਾ ਕਰਨ ਜਾ ਰਹੇ ਹਾਂ। ਸਾਨੂੰ ਹਾਲਾਤ ਨਾਲ ਸਮਝੌਤਾ ਕਰਕੇ ਆਪਣੀ ਸਿਹਤ ‘ਤੇ ਧਿਆਨ ਦੇਣਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੇਰੇ ਇੱਕ ਸਾਥੀ ਨੇ ਇਸ ਨੂੰ ਲੈ ਕੇ ਇੱਕ ਮਜ਼ਾਕੀਆ ਗੱਲ ਕਹੀ। ਉਸ ਦੇ ਮੁਤਾਬਕ ਕੋਰੋਨਾ ਤੁਹਾਡੀ ਪਤਨੀ ਦੀ ਤਰ੍ਹਾਂ ਹੈ। ਸ਼ੁਰੂਆਤ ਵਿੱਚ ਤੁਸੀ ਉਸ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਦੇ ਹੋ। ਉਸ ਤੋਂ ਬਾਅਦ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ ਹੈ। ਉਸ ਤੋਂ ਬਾਅਦ ਤੁਸੀ ਉਨ੍ਹਾਂ ਦੇ ਨਾਲ ਜਿਉਣਾ ਸਿਖ ਲੈਂਦੇ ਹੋ।
ਆਲੋਚਨਾ ਕਰਨ ਵਾਲੇ ਲੋਕ ਇਸ ਨੂੰ ਸੈਕਸਿਸਟ ਰਿਮਾਰਕ ਕਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਕਾਰਤਾ ਵੱਲੋਂ ਕੋਰੋਨਾ ਨਾਲ ਨਜਿੱਠਣ ਵਿੱਚ ਨਾਕਾਮੀ ਨੂੰ ਇਸ ਗਲਤ ਤਰੀਕੇ ਨਾਲ ਹਲਕਾ – ਫੁਲਕਾ ਕਰਕੇ ਵਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ।