ਟ੍ਰਿਨਿਟੀ ਬੈਲਵੁਡਜ਼ ਪਾਰਕ ਵਿਖੇ ਹੋਈ ਪਬਲਿਕ ਗੈਦਰਿੰਗ ਅਤੇ ਸੋਸ਼ਲ ਡਿਸਟੈਂਸ ਦੀਆਂ ਉੱਡੀਆਂ ਧੱਜੀਆਂ ‘ਤੇ ਬੋਲਦਿਆਂ ਪ੍ਰੀਮੀਅਰ ਫੋਰਡ ਨੇ ਕਿਹਾ ਕਿ ਉਹ ਇਸ ਤੋਂ ਬਹੁਤ ਨਿਰਾਸ਼ ਹਨ। ਜਿੰਨ੍ਹਾਂ ਪਾਰਕ ਵਿੱਚ ਇਕੱਠੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਟੈੱਸਟ ਜ਼ਰੂਰ ਕਰਵਾਓ।ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਬੈਲਵੁਡਜ਼ ਪਾਰਕ ਦੀ ਘਟਨਾ ਤੋਂ ਬਾਅਦ ਸਰਕਾਰ ਇਸ ਛੋਟ ਨੂੰ ਵਾਪਸ ਲੈ ਸਕਦੀ ਹੈ ਤਾਂ ਇਸਦਾ ਜਵਾਬ ਦਿੰਦਿਆ ਪ੍ਰੀਮੀਅਰ ਫੋਰਡ ਨੇ ਆਖਿਆ ਕਿ ਕੁੱਝ ਲੋਕਾਂ ਦੀ ਗਲਤੀ ਕਾਰਨ ਉਹ ਪੂਰੀ ਪ੍ਰੋਵਿੰਸ ਨੂੰ ਸਜ਼ਾ ਨਹੀਂ ਦੇ ਸਕਦੇ ਹਨ। ਦੱਸ ਦਈਏ ਕਿ ਟ੍ਰਿਨਿਟੀ ਬੈਲਵੁਡਜ਼ ਪਾਰਕ ਵਿਖੇ ਕਾਫੀ ਜਿਆਦਾ ਪਬਲਿਕ ਗੈਦਰਿੰਗ ਹੋਈ ਸੀ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉੱਡੀਆਂ ਸਨ। ਜਿਸ ਦਾ ਸਰਕਾਰ ਦੇ ਕਈ ਨੁਮਾਇੰਦਿਆਂ ਅਤੇ ਹੋਰ ਸੂਝਵਾਨ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ।ਉਹਨਾਂ ਕਿਹਾ ਸੀ ਕਿ ਸਰਕਾਰ ਨੇ ਜੇਕਰ ਕੁਝ ਰਾਹਤ ਦਿਤੀ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਪਹਿਲਾਂ ਦੀ ਤਰਾਂ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਈਏ ਕਿਉਂਕਿ ਹਾਲੇ ਤੱਕ ਇਸ ਬਿਮਾਰੀ ਤੇ ਹਾਲੇ ਕਾਬੂ ਨਹੀਂ ਪਾਇਆ ਗਿਆ।