ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਵਲੋਂ ਹਰ ਦਿਨ ਸੂਬੇ ਵਿਚ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਈ ਜਾਂਦੀ ਹੈ । ਇਸ ਦੇ ਚਲਦਿਆ ਅੱਜ ਇਕ ਵਾਰ ਫਿਰ ਪਾਰਟੀ ਵਲੋਂ ਕਿਸਾਨਾਂ ਦੇ ਹੱਕਾਂ ਲਈ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਗਿਆ ਹੈ । ਆਪ ਆਗੂਆਂ ਦਾ ਕਹਿਣਾ ਹੈ ਕਿ ਉਂਜ ਭਾਵੇ ਉਹ ਪੰਜਾਬ ਵਿਚ ਸਨਅਤ ਲਗਾਉਣ ਦੇ ਹੱਕ ਵਿਚ ਹਨ ਅਤੇ ਖੇਤੀ ਖੇਤਰ ਲਈ ਵਡੇ ਉਦਯੋਗ ਲਗਾਉਣ ਦੀ ਗੱਲ ਕਰਦੇ ਹਨ ਪਰ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ-ਖੇਤ ਮਜ਼ਦੂਰਾਂ ਅਤੇ ਸਥਾਨਕ ਖੇਤੀਬਾੜੀ ‘ਤੇ ਨਿਰਭਰ ਹਜ਼ਾਰਾਂ ਲੋਕਾਂ ਨੂੰ ਉਜਾੜ ਕੇ ਜੇਕਰ ਸਨਅਤ ਲਗਾਈ ਜਾਂਦੀ ਹੈ ਤਾ ਇਸ ਦੀ ਪੰਜਾਬ ਨੂੰ ਜ਼ਰੂਰਤ ਨਹੀਂ। ਆਮ ਆਦਮੀ ਪਾਰਟੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਅਜਿਹੇ ‘ਅਖੌਤੀ ਵਿਕਾਸ’ ਵਿਰੁੱਧ ਸਥਾਨਕ ਲੋਕਾਂ ਦੇ ਹੱਕ ‘ਚ ਸੜਕ ਤੋਂ ਲੈ ਕੇ ਸਦਨ ਤੱਕ ਜ਼ਬਰਦਸਤ ਵਿਰੋਧ ਕਰੇਗੀ।’
‘
ਹਰਪਾਲ ਸਿੰਘ ਚੀਮਾ ਨੇ ਘਨੌਰ ਹਲਕੇ ਦੇ ਸੇਹਰਾ, ਸੇਹਰੀ, ਆਕੜ, ਆਕੜੀ ਆਦਿ ਕਈ ਪਿੰਡਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਇੰਡਸਟਰੀ ਦੇ ਨਾਂ ‘ਤੇ ਸਰਕਾਰ ਵਲੋਂ ਇਨ੍ਹਾਂ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਹੜੱਪਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਚੀਮਾ ਦਾ ਦੋਸ਼ ਹੈ ਕਿ ਇਸ ਲਈ ਸੰਵਿਧਾਨਕ ਨਿਯਮਾਂ ਕਾਨੂੰਨਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਜਦੋਂ ਇਨ੍ਹਾਂ ਪਿੰਡਾਂ ਦੀ ਜ਼ਮੀਨ ‘ਤੇ ਅੱਖ ਰੱਖੀ ਸੀ ਤਾਂ ਮਹਾਰਾਣੀ ਪਰਨੀਤ ਕੌਰ, ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ ਵਰਗੇ ਕਾਂਗਰਸੀ ਆਗੂ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਧਰਨਿਆਂ ‘ਚ ਆ ਕੇ ਜ਼ਮੀਨ ਐਕੁਆਇਰ ਕਰਨ ਦਾ ਵਿਰੋਧ ਕਰਦੇ ਸਨ ਪਰੰਤੂ ਹੁਣ ਸੱਤਾ ‘ਚ ਆ ਕੇ ਇਹ ਵੀ ਬਾਦਲਾਂ ਵਾਂਗ ਇਹ ਜ਼ਮੀਨਾਂ ਹੜੱਪਣ ‘ਤੇ ਤੁੱਲ ਗਏ ਹਨ।
ਜੇ ਸਨਅਤ ਨਾਲ ਹਜ਼ਾਰਾਂ-ਕਿਸਾਨਾਂ-ਮਜਦੂਰਾਂ ਦਾ ਹੁੰਦੈ ਉਜਾੜ ਤਾ ਪੰਜਾਬ ਨੂੰ ਨਹੀਂ ਇਸ ਦੀ ਜਰੂਰਤ : ਹਰਪਾਲ ਸਿੰਘ ਚੀਮਾ
Leave a Comment
Leave a Comment