ਚੰਡੀਗੜ੍ਹ : ਕਾਂਗਰਸ ਪਾਰਟੀ ਤੇ ਲਗ ਰਹੇ ਗੰਭੀਰ ਦੋਸ਼ਾਂ ਨੂੰ ਯਾਦ ਕਰਵਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਅਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਫਿਰ ਤੋਂ ਆੜੇ ਹੱਥੀਂ ਲਿਆ ਹੈ। ਦਰਅਸਲ ਬੀਤੇ ਦਿਨੀਂ ਜੋ ਵੀ ਵਿਵਾਦ ਖੜ੍ਹੇ ਹੋਏ, ਅਧਿਕਾਰੀਆਂ ਨੇ ਜੋੋ ਵੀ ਅਜਿਹੇ ਹੁੁਕਮ ਜਾਰੀ ਕੀਤੇ ਜਿਨ੍ਹਾਂ ਦਾ ਵਿਰੋਧ ਹੋਇਆ ਉਨ੍ਹਾਂ ਸਭ ਗੱਲਾ ਨੂੰ ਕਰੜੇ ਸ਼ਬਦਾਂ ਵਿੱਚ ਡਾਂ ਚੀਮਾ ਨੇ ਜਾਖੜ ਨੂੰ ਯਾਦ ਕਰਵਾਇਆ ਹੈ।
ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇੰਝ ਉਨ੍ਹਾਂ ਦੇ ਪਾਪ ਨਹੀਂ ਧੋਤੇ ਜਾ ਸਕਦੇ ਕਿਉਂਕਿ ਸੁਨੀਲ ਜਾਖੜ ਉਸ ਪਾਰਟੀ ਦੇ ਪ੍ਰਧਾਨ ਹਨ ਜਿਸ ਪਾਰਟੀ ਤੇ ਲੌਕ ਡਾਉਣ ਦਰਮਿਆਨ ਰਾਸ਼ਨ ਦੀ ਬਜਾਏ ਬਲੈਕ ਤੇ ਸ਼ਰਾਬ ਘਰ ਘਰ ਪਹੁੰਚਾਉਣ ਦਾ ਦੋਸ਼ ਹੈ। ਇਸ ਮੌਕੇ ਚੀਮਾ ਨੇ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਲੋਂ ਧਾਰਮਿਕ ਸਥਾਨਾਂ ਤੋਂ ਲਾਉਡ ਸਪੀਕਰ ਰਾਹੀਂ ਸ਼ਰਾਬ ਦੀ ਹੋਮ ਡਲਿਵਰੀ ਬਾਰੇ ਲੋਕਾਂ ਨੂੰ ਸੂਚਨਾ ਦੇਣ ਦੀ ਕੀਤੀ ਅਪੀਲ ਵੀ ਯਾਦ ਕਰਵਾਈ । ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗਲਤ ਆਬਕਾਰੀ ਨੀਤੀ ਕਾਰਨ ਪੰਜਾਬ ਦੇ ਖਜ਼ਾਨੇ ਨੂੰ 5600 ਕਰੋੜ ਰੁਪਏ ਦਾ ਚੂਨਾ ਲੱਗਿਆ ਹੈ ਉਸ ਦੀ ਸੀਬੀਆਈ ਜਾਂਂਚ ਹੋਣੀ ਚਾਹੀਦੀ ਹੈ ।