ਨਵੀਂ ਦਿੱਲੀ : ਲਾਕਡਾਊਨ ਕਾਰਨ ਦੋ ਮਹੀਨੇ ਤੋਂ ਪੂਰੇ ਦੇਸ਼ ‘ਚ ਬੰਦ ਹਵਾਈ ਸੇਵਾਵਾਂ ਹੁਣ ਮੁੜ 25 ਮਈ ਤੋਂ ਫਿਰ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਦਾ ਐਲਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕੇ ਦਿੱਤੀ ਹੈ।
ਹਰਦੀਪ ਪੁਰੀ ਨੇ ਕਿਹਾ ਕਿ ਸਮੋਵਾਰ 25 ਮਈ 2020 ਤੋਂ ਘਰੇਲੂ ਉਡਾਨਾਂ ਸ਼ੁਰੂ ਹੋ ਜਾਣਗੀਆਂ। ਸਾਰੇ ਹਵਾਈ ਅੱਡਿਆਂ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਉਹ ਇਸ ਲਈ ਤਿਆਰ ਰਹਿਣ। ਯਾਤਰੀਆਂ ਦੇ ਲਈ ਐੱਸਓਪੀ ਵੀ ਜਾਰੀ ਕੀਤਾ ਜਾ ਰਿਹਾ ਹੈ।
Domestic civil aviation operations will recommence in a calibrated manner from Monday 25th May 2020.
All airports & air carriers are being informed to be ready for operations from 25th May.
SOPs for passenger movement are also being separately issued by @MoCA_GoI.
— Hardeep Singh Puri (@HardeepSPuri) May 20, 2020
ਦੱਸ ਦਈਏ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ ਸੀ ਕਿ ਘਰੇਲੂ ਉਡਾਣਾਂ ਦੀ ਬਹਾਲੀ ਦਾ ਫੈਸਲਾ ਸਿਰਫ ਮਿਨਿਸਟਰੀ ਆਫ ਸਿਵਲ ਐਵਿਏਸ਼ਨ, ਗਵਰਨਮੈਂਟ ਆਫ ਇੰਡਿਆ ਜਾਂ ਕੇਂਦਰ ਇਕੱਲਾ ਨਹੀਂ ਲੈ ਸਕਦਾ। ਜਿੱਥੋਂ ਇਹ ਫਲਾਈਟ ਟੇਕਆਫ ਅਤੇ ਲੈਂਡਿੰਗ ਕਰੇਗੀ, ਉਸ ਨੂੰ ਵੀ ਆਗਿਆ ਦੇਣ ਲਈ ਤਿਆਰ ਹੋਣਾ ਚਾਹੀਦਾ ਹੈ ।
It is not upto @MoCA_GoI or centre alone to decide on resuming domestic flights.
In the spirit of cooperative federalism, the govt of states where these flights will take off & land should be ready to allow civil aviation operations.@DGCAIndia @AAI_Official @PIB_India
— Hardeep Singh Puri (@HardeepSPuri) May 19, 2020