ਅੰਮ੍ਰਿਤਸਰ ‘ਚ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ ਨੂੰ ਗਾਰਡ ਨੇ ਮਾਰੀ ਗੋਲੀ, 1 ਦੀ ਮੌਤ, ਦੂਜਾ ਫ਼ਰਾਰ

Rajneet Kaur
2 Min Read

ਅੰਮ੍ਰਿਤਸਰ: ਜੰਡਿਆਲਾ ਨੇੜਲੇ ਪਿੰਡ ਮੱਲੀਆਂ ‘ਚ ਸਥਿਤ ਪੈਟਰੋਲ ਪੰਪ ‘ਤੇ ਲੁੱਟ-ਖੋਹ ਕਰਨ ਆਏ ਇਕ ਨੌਜਵਾਨ ਨੂੰ ਪੰਪ ਦੇ ਗਾਰਡ ਨੇ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮਾਂ ਨੇ ਇੱਕ ਨੌਜਵਾਨ ਨੂੰ ਲੁੱਟ ਲਿਆ ਸੀ ਅਤੇ ਦੂਜੇ ਨੂੰ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਇੱਕ ਲੁਟੇਰੇ ਦੀ ਮੌਕੇ ‘ਤੇ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦੋਂ ਕਿ  ਉਸਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।

ਜਿਵੇਂ ਹੀ ਲੁਟੇਰੇ ਗੋਲੀ ਚਲਾਉਣ ਲੱਗਿਆਂ ਤਾਂ ਗਾਰਡ ਨੇ ਬਿਨਾਂ ਸਮਾਂ ਬਰਬਾਦ ਕੀਤੇ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਲੁਟੇਰੇ ਨੂੰ ਲੱਗੀ। ਲੁਟੇਰੇ ਨੇ ਫਿਰ ਤੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਵਿੱਚ ਗਾਰਡ ਨੇ ਦੂਜੀ ਫਾਇਰ ਵੀ ਕੀਤਾ। ਲੁਟੇਰਾ ਉਥੇ ਹੀ ਢੇਰ ਹੋ ਗਿਆ। ਇਹ ਦੇਖ ਕੇ ਮੋਟਰਸਾਈਕਲ ‘ਤੇ ਬੈਠਾ ਲੁਟੇਰਾ ਉਥੋਂ ਫ਼ਰਾਰ ਹੋ ਗਿਆ।

ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਦਾਰਾ ਪੁਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਪੁੱਤਰ ਜਗਦੀਪ ਸਿੰਘ ਵਜੋਂ ਹੋਈ ਹੈ।ਪੁਲਿਸ ਚੌਕੀ ਦੇ ਇੰਚਾਰਜ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦੂਜਾ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੇ ਕਬਜ਼ੇ ‘ਚੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਹਾਈਵੇਅ ‘ਤੇ ਹੋਣ ਕਾਰਨ ਇਹ ਪੈਟਰੋਲ ਪੰਪ 24 ਘੰਟੇ ਸੇਵਾ ਦਿੰਦਾ ਹੈ। 14 ਅਕਤੂਬਰ ਨੂੰ ਇੱਥੇ ਦੋ ਮੋਟਰਸਾਈਕਲ ਸਵਾਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪਿਸਤੌਲ ਅਤੇ ਰਾਈਫਲ ਦਿਖਾ ਕੇ ਲੁਟੇਰੇ ਇੱਥੋਂ 90 ਹਜ਼ਾਰ ਰੁਪਏ ਲੁੱਟ ਕੇ ਲੈ ਗਏ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment