ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਹਰ ਦਿਨ ਨਵਾਂ ਪੈਂਤੜਾ ਅਪਣਾ ਰਹੇ ਹਨ । ਇਸ ਦੇ ਚਲਦਿਆਂ ਹੁਣ ਪੀਐਮ ਮੋਦੀ ਵਲੋਂ ਲੋਕਾਂ ਨੂੰ ਸਵੈ-ਨਿਰਭਰ ਹੋਣ ਦੀ ਅਪੀਲ ਕੀਤੀ ਗਈ ਹੈ । ਪ੍ਰਧਾਨ ਮੰਤਰੀ ਦੀ ਇਸ ਪਹਿਲ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਐਲਾਨ ਤੋਂ ਬਾਅਦ ਇਕ ਵੱਡਾ ਫੈਸਲਾ ਲਿਆ ਹੈ।
ਗ੍ਰਹਿ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਹੁਣ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀ ਕੰਟੀਨ ‘ਤੇ ਸਿਰਫ ਦੇਸੀ ਉਤਪਾਦ ਵੇਚੇ ਜਾਣਗੇ। ਇਹ ਆਰਡਰ 1 ਜੂਨ ਤੋਂ ਦੇਸ਼ ਭਰ ਦੀਆਂ ਸਾਰੀਆਂ ਕੰਟੀਨਾਂ ‘ਤੇ ਲਾਗੂ ਹੋਵੇਗਾ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਸੀਏਪੀਐਫ ਦੇ ਲਗਭਗ 10 ਲੱਖ ਜਵਾਨਾਂ ਦੇ 50 ਲੱਖ ਪਰਿਵਾਰ ਦੇਸੀ ਸਮਾਨ ਦੀ ਵਰਤੋਂ ਕਰਨਗੇ।
कल माननीय प्रधानमंत्री श्री @narendramodi जी ने देश को आत्मनिर्भर बनाने और लोकल प्रोडक्ट्स (भारत में बने उत्पाद) उपयोग करने की एक अपील की जो निश्चित रूप से आने वाले समय में भारत को विश्व का नेतृत्व करने का मार्ग प्रशस्त करेगी। pic.twitter.com/KlYD9Z7UVt
— Amit Shah (@AmitShah) May 13, 2020
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਮਿਤ ਸ਼ਾਹ ਨੇ ਇੱਕ ਟਵੀਟ ਵਿੱਚ ਲਿਖਿਆ, ‘ਕੱਲ੍ਹ, ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਅਤੇ ਸਥਾਨਕ ਉਤਪਾਦਾਂ (ਭਾਰਤ ਵਿੱਚ ਬਣੇ ਉਤਪਾਦਾਂ) ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜੋ ਭਵਿੱਖ ਵਿੱਚ ਭਾਰਤ ਨੂੰ ਯਕੀਨੀ ਤੌਰ‘ ਤੇ ਵਿਸ਼ਵ ਦੀ ਅਗਵਾਈ ਕਰਨ ਵਿੱਚ ਸਹਾਇਤਾ ਕਰੇਗੀ। ਇਸੇ ਕਾਰਨ ਹੁਣ ਗ੍ਰਹਿ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਸਾਰੀਆਂ ਕੇਂਦਰੀ ਆਰਮਡ ਪੁਲਿਸ ਫੋਰਸਿਜ਼ (ਸੀਏਪੀਐਫ) ਦੀਆਂ ਕੰਟੀਨ ਹੁਣ ਸਿਰਫ ਦੇਸੀ ਉਤਪਾਦਾਂ ਨੂੰ ਹੀ ਵੇਚਣਗੀਆਂ।