ਭਾਰਤ ਤੋਂ ਪਾਥੀਆਂ ਦਾ ਬੈਗ ਲੈ ਕੇ ਅਮਰੀਕਾ ਪਹੁੰਚਿਆ ਯਾਤਰੀ, ਕਸਟਮ ਵਿਭਾਗ ਨੇ ਕੀਤਾ ਬਰਾਮਦ

TeamGlobalPunjab
1 Min Read

ਵਾਸ਼ਿੰਗਟਨ: ਭਾਰਤ ਤੋਂ ਅਮਰੀਕਾ ਦੀ ਯਾਤਰਾ ਕਰ ਰਹੇ ਇੱਕ ਵਿਅਕਤੀ ਦੇ ਬੈਗ ‘ਚੋਂ ਪਾਥੀਆਂ ਬਰਾਮਦ ਹੋਈਆਂ ਹਨ। ਜਾਣਕਾਰੀ ਮੁਤਾਬਕ ਭਾਰਤੀ ਯਾਤਰੀ ਜਿਸ ਬੈਗ ਵਿੱਚ ਪਾਥੀਆਂ ਲਿਆਇਆ ਸੀ ਉਸ ਨੂੰ ਉਹ ਹਵਾਈ ਅੱਡੇ ‘ਤੇ ਹੀ ਛੱਡ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਵਿੱਚ ਪਾਥੀਆਂ ‘ਤੇ ਬੈਨ ਹੈ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਮੂੰਹ-ਖੁਰ ਦੀ ਬਿਮਾਰੀ ਫੈਲਦੀ ਹੈ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਸਿਕਿਉਰਿਟੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਇਕ ਪ੍ਰੈਸ ਬਿਆਨ ਅਨੁਸਾਰ ਸੀਬੀਪੀ ਖੇਤੀਬਾੜੀ ਮਾਹਰਾਂ ਨੂੰ ਇਕ ਸੂਟਕੇਸ ‘ਚੋਂ ਦੋ ਪਾਥੀਆਂ ਬਰਾਮਦ ਹੋਈਆਂ ਇਹ ਸੂਟਕੇਸ ਚਾਰ ਅਪ੍ਰੈਲ ਨੂੰ ਏਅਰ ਇੰਡੀਆ ਦੇ ਜਹਾਜ਼ ਤੋਂ ਪਰਤੇ ਇੱਕ ਯਾਤਰੀ ਦਾ ਹੈ। ਸੀ.ਬੀ.ਪੀ. ਦੇ ਬਾਲਟੀਮੋਰ ‘ਫੀਲਡ ਆਫਿਸ’ ਦੇ ‘ਫੀਲਡ ਆਪਰੇਸ਼ਨਜ਼’ ਕਾਰਜਕਾਰੀ ਨਿਰਦੇਸ਼ਕ ਕ੍ਰੀਥ ਫਲੇਮਿੰਗ ਨੇ ਕਿਹਾ,”ਮੂੰਹ ਅਤੇ ਪੈਰ ਦੀ ਬੀਮਾਰੀ ਜਾਨਵਰਾਂ ਨੂੰ ਹੋਣ ਵਾਲੀ ਇਕ ਬੀਮਾਰੀ ਹੈ, ਜਿਸ ਤੋਂ ਪਸ਼ੂਆਂ ਦੇ ਮਾਲਕ ਸਭ ਤੋਂ ਜ਼ਿਆਦਾ ਡਰਦੇ ਹਨ ਅਤੇ ਇਹ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੀ ਖੇਤੀ ਸੁਰੱਖਿਆ ਮੁਹਿੰਮ ਲਈ ਵੀ ਇਕ ਖਤਰਾ ਹੈ।”

Share This Article
Leave a Comment