ਚੀਨ ਵਿੱਚ ਮੁੜ ਤੋਂ ਕੋਵਿਡ-19 ਨੇ ਦਿੱਤੀ ਦਸਤਕ

TeamGlobalPunjab
1 Min Read

ਚੀਨ: ਕਰੋਨਾ ਵਾਇਰਸ ਦੇ ਮੱਦੇਨਜ਼ਰ ਚੀਨ ਦੇ ਵਿੱਚ ਮੁੜ ਤੋਂ ਕੋਰੋਨਾ ਪੀੜਤ ਮਰੀਜ਼ਾਂ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ । ਕੋਰੋਨਾ ਪੀੜਤ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਚੀਨ ਦੇ ਸ਼ਹਿਰ ਵੁਹਾਨ ਵਿੱਚ ਦਰਜ ਕੀਤੀ ਗਈ ਹੈ। ਜਿਸ ਤੋਂ ਬਾਅਦ ਵੁਹਾਨ ਸ਼ਹਿਰ ਦੇ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ । ਕਾਬਲੇ ਗੌਰ ਹੈ ਕਿ ਚੀਨ ਨੇ ਕਾਫੀ ਹੱਦ ਤੱਕ ਕੋਰੋਨਾ ਵਾਇਰਸ ਤੇ ਕਾਬੂ ਪਾ ਲਿਆ ਸੀ । ਉੱਥੋਂ ਦਾ ਜਨ ਜੀਵਨ ਮੁੜ ਤੋਂ ਪਟੜੀ ਤੇ ਆਉਣਾ ਸ਼ੁਰੂ ਹੋ ਗਿਆ ਸੀ ਲੋਕਾਂ ਨੇ ਆਪਣੇ ਕੰਮ ਧੰਦੇ ਸ਼ੁਰੂ ਕਰ ਲਏ ਸਨ ਅਤੇ ਸਕੂਲ ਲੱਗਣੇ ਸ਼ੁਰੂ ਹੋ ਗਏ ਸਨ । ਉਥੋਂ ਦੇ ਲੋਕਾਂ ਨੇ ਆਪਣੇ ਆਪ ਨੂੰ ਕਾਫੀ ਹੱਦ ਤੱਕ ਨਵੇਂ ਜੀਵਨ ਦੇ ਵਿੱਚ ਢਾਲ ਲਿਆ ਸੀ ਪਰ ਜਦੋਂ ਅੱਜ ਅਚਾਨਕ ਵੁਹਾਨ ਸ਼ਹਿਰ ਦੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਨੋਟ ਕੀਤੇ ਗਏ ਤਾਂ ਸਥਿਤੀ ਕਾਫੀ ਜ਼ਿਆਦਾ ਗੰਭੀਰ ਹੋ ਗਈ। ਕੋਰੋਨਾ ਵਾਇਰਸ ਤੇ ਇਸ ਤਰ੍ਹਾਂ ਹੋਏ ਹਮਲੇ ਨੂੰ ਚੀਨ ਵਿੱਚ ਕੋਰੋਨਾ ਵਾਇਰਸ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਨੈਸ਼ਨਲ ਹੈਲਥ ਕਮਿਸ਼ਨ ਵੱਲੋਂ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਵੀ ਦਿੱਤਾ ਗਿਆ ਹੈ । ਇਸ ਨੂੰ ਧਿਆਨ ਵਿੱਚ ਰੱਖਦਿਆਂ ਚੀਨ ਦੇ ਸ਼ੁਲਾਨ ਸ਼ਹਿਰ ਦੇ ਵਿੱਚ ਲਾਕਡਾਊਨ ਜਾਰੀ ਕਰ ਦਿੱਤਾ ਗਿਆ ਹੈ ।

Share This Article
Leave a Comment