ਚੰਡੀਗੜ੍ਹ : ਪੰਜਾਬ ਦੇ ਵਜੀਰਾਂ ਅਤੇ ਅਫਸਰਾਂ ਵਿਚਕਾਰ ਚਲ ਰਿਹਾ ਕਲੇਸ਼ ਸੂਬੇ ਲਈ ਘਾਤਕ ਸਿੱਧ ਹੋ ਸਕਦਾ ਹੈ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਦਾ। ਜੀ ਹਾਂ ਅਰੋੜਾ ਦਾ ਕਹਿਣਾ ਹੈ ਕਿ ਜਿਸ ਸਮੇਂ ਲੋਕ ਅਤੇ ਵਿਰੋਧੀ ਪਾਰਟੀਆਂ ਕੈਪਟਨ ਅਮਰਿੰਦਰ ਸਿੰਘ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਕਲ ਰਹੀਆਂ ਹਨ ਉਸ ਸਮੇ ਉਨ੍ਹਾਂ ਦੇ ਵਜੀਰਾਂ ਅਤੇ ਅਫਸਰਾਂ ਵਿਚਕਾਰ ਹੀ ਤੂੰ ਤੂੰ ਮੈ ਮੈ ਚਲ ਰਹੀ ਹੈ ।
ਅਮਨ ਅਰੋੜਾ ਨੇ ਕਿਹਾ ਕਿ ਸਮੇਂ ਦੇ ਲੋੜ ਇਹ ਸੀ ਕਿ ਸਾਰੇ ਇਸ ਆਫਤ ਵਿਚੋਂ ਇਕਠੇ ਨਿਕਲਦੇ ਪਰ ਹੁਣ ਵਜੀਰਾਂ ਦੇ ਨਿਜੀ ਸਵਾਰਥ ਪੰਜਾਬ ਦਾ ਘਾਣ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਕਰਨ ਅਵਤਾਰ ਸਿੰਘ ਇਕ ਸਿਆਣੇ ਅਤੇ ਸੁਲਝੇ ਹੋਏ ਅਧਿਕਾਰੀ ਹਨ।