ਅਮਰੀਕਾ ‘ਚ ਚਾਕੂ ਮਾਰ ਕੇ ਤਿੰਨ ਲੋਕਾਂ ਦਾ ਕਤਲ

TeamGlobalPunjab
1 Min Read

ਨਿਊਜ਼ ਡੈਸਕ: ਅਮਰੀਕਾ ਦੇ ਟੈਕਸਸ ਵਿੱਚ ਇੱਕ ਵਿਅਕਤੀ ਨੇ ਇੱਕ ੧੩ ਸਾਲਾ ਲੜਕੀ ਸਣੇ ਤਿੰਨ ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਘਟਨਾ ਸ਼ੁੱਕਰਵਾਰ ਨੂੰ ਸਵੇਰੇ ਤੜਕੇ ਵਾਪਰੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਕਾਰ ਦਾ ਪਿੱਛਾ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ।

ਟੈਕਸਸ ਸੁਰੱਖਿਆ ਵਿਭਾਗ ਦੇ ਅਧਿਕਾਰੀ ਬਰਾਇਨ ਵਾਸ਼ਕੋ ਨੇ ਕਿਹਾ ਕਿ 18 ਸਾਲ ਦਾ ਮੁਟਿਆਰ ਨੇ ਸੈਨ ਸੇਬਾ ਦੇ ਪੁਲਿਸ ਅਧਿਕਾਰੀਆਂ ਨੂੰ ਤੜਕੇ ਲਗਭਗ 4:30 ਵਜੇ ਫੋਨ ਕਰ ਦੱਸਿਆ ਕਿ ਉਸ ਸਮੇਤ ਚਾਰ ਲੋਕਾਂ ਨੂੰ ਕਿਸੇ ਨੇ ਘਰ ਦੇ ਅੰਦਰ ਚਾਕੂ ਮਾਰ ਦਿੱਤਾ ਹੈ ।

ਵਾਸ਼ਕੋ ਨੇ ਦੱਸਿਆ ਕਿ ਪੁਲਿਸ ਜਦੋਂ ਘਟਨਾ ਸਥਾਨ ‘ਤੇ ਪਹੁੰਚੀ ਤਾਂ 62 ਸਾਲ ਦਾ ਵਿਅਕਤੀ, 44 ਸਾਲਾ ਮਹਿਲਾ ਅਤੇ ਮੁਟਿਆਰ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਜਖ਼ਮੀ ਅਤੇ 22 ਸਾਲ ਦੇ ਸ਼ੱਕੀ ਦਾ ਨਾਮ ਹਾਲੇ ਨਹੀਂ ਦੱਸਿਆ ਗਿਆ ਹੈ।

Share this Article
Leave a comment