ਰਾਮਾਇਣ ਅਤੇ ਮਹਾਂਭਾਰਤ ਤੋਂ ਬਾਅਦ ਹੁਣ ਦੂਰਦਰਸ਼ਨ ‘ਤੇ ਸ੍ਰੀ ਕ੍ਰਿਸ਼ਨ ਸ਼ੋਅ ਦੀ ਐਂਟਰੀ, ਅੱਜ ਤੋਂ ਹੋਵੇਗਾ ਪ੍ਰਸਾਰਣ ਸ਼ੁਰੂ

TeamGlobalPunjab
1 Min Read

ਨਿਊਜ਼ ਡੈਸਕ : ਸ੍ਰੀ ਕ੍ਰਿਸ਼ਨ ਧਾਰਮਿਕ ਸ਼ੋਅ ਦੇਖਣ ਵਾਲੇ ਦਰਸ਼ਕਾਂ ਦੀ ਇੰਤਜ਼ਾਰ ਦੀ ਘੜੀ ਅੱਜ ਖਤਮ ਹੋ ਜਾਵੇਗੀ। ਰਾਮਾਇਣ ਅਤੇ ਮਹਾਂਭਾਰਤ ਤੋਂ ਬਾਅਦ ਅੱਜ ਤੋਂ ਦੂਰਦਰਸ਼ਨ ‘ਤੇ ਪੁਰਾਣੇ ਧਾਰਮਿਕ ਟੀਵੀ ਸ਼ੋਅ ਸ੍ਰੀ ਕ੍ਰਿਸ਼ਨ ਦਾ ਪ੍ਰਸਾਰਣ ਸ਼ੁਰੂ ਹੋ ਜਾਵੇਗਾ। ਦੱਸ ਦਈਏ ਕਿ ਲੌਕਡਾਊ ਕਾਰਨ ਪੁਰਾਣੇ ਸ਼ੋਅ ਇਨ੍ਹੀਂ ਦਿਨੀਂ ਟੀਵੀ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਲੌਕਡਾਊਨ ਕਾਰਨ ਰਾਮਾਇਣ ਅਤੇ ਮਹਾਂਭਾਰਤ ਦਾ ਪ੍ਰਸਾਰਣ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਨੇ ਸ਼ੋਅ ਨੂੰ ਨੰਬਰ ਇਕ ਬਣਾਇਆ ਹੈ। 2 ਮਈ ਨੂੰ ਰਾਮਾਇਣ ਦਾ ਆਖਰੀ ਭਾਗ ਦਿਖਾਇਆ ਗਿਆ। ਹੁਣ ਰਾਮਾਇਣ ਤੋਂ ਬਾਅਦ, ਰਾਮਾਨੰਦ ਸਾਗਰ ਦੇ ਮਸ਼ਹੂਰ ਸ਼ੋਅ ਸ਼੍ਰੀ ਕ੍ਰਿਸ਼ਨ ਨੂੰ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।

ਸ਼੍ਰੀ ਕ੍ਰਿਸ਼ਨ ਦਾ 3 ਮਈ ਯਾਨੀ ਅੱਜ ਤੋਂ ਰਾਤ 9 ਵਜੇ ਪ੍ਰਸਾਰਣ ਕੀਤਾ ਜਾਵੇਗਾ। ਅਗਲੇ ਦਿਨ ਸਵੇਰੇ 9 ਵਜੇ ਇਸਦਾ ਮੁੜ ਪ੍ਰਸਾਰਣ ਸਵੇਰੇ 9 ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਸ਼ੋਅ 1993 ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ ਸ਼ੋਅ ‘ਚ ਸਰਵਦਮਨ ਡੀ ਬੈਨਰਜੀ ਨੇ ਕ੍ਰਿਸ਼ਨ ਦੀ ਭੂਮਿਕਾ ਨਿਭਾਈ ਸੀ। ਸ਼ੋਅ ਨੂੰ ਖੂਬ ਪਸੰਦ ਕੀਤਾ ਗਿਆ ਸੀ।। ਸ਼ੋਅ ਵਿੱਚ ਦੀਪਕ ਦਿਓਲਕਰ ਨੇ ਬਲਰਾਮ, ਪਿੰਕੀ ਪਾਰੀਖ ਨੇ ਰੁਕਮਨੀ, ਰੇਸ਼ਮਾ ਮੋਦੀ ਨੇ ਰਾਧਾ ਦਾ ਕਿਰਦਾਰ ਨਿਭਾਇਆ ਸੀ।

Share This Article
Leave a Comment