ਪਟਿਆਲਾ ਕਤਲ ਮਾਮਲੇ ‘ਚ ਲੋੜੀਂਦਾ ਮੁਲਜ਼ਮ ਰਾਜਸਥਾਨ ਤੋਂ ਗ੍ਰਿਫਤਾਰ

TeamGlobalPunjab
1 Min Read

ਪਟਿਆਲਾ: ਪਟਿਆਲਾ ਵਿਖੇ ਬੀਤੇ ਦਿਨੀਂ ਸਥਾਨਕ ਭਰਤ ਨਗਰ ਵਿਖੇ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ‘ਚ ਮੁਲਜ਼ਮ ਪਵਨ ਕੁਮਾਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਸ਼ਟੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ।

ਸ਼ਮਸ਼ੇਰ ਸਿੰਘ ਦੇ ਕਤਲ ਸਬੰਧੀ ਥਾਣਾ ਅਨਾਜ ਮੰਡੀ, ਪਟਿਆਲਾ ਵਿਖੇ 22 ਮਈ, 2020 ਨੂੰ ਧਾਰਾ 302, 148, 149, 506 ਆਈਪੀਸੀ ਅਤੇ 25 ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ।

ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਸੀ.ਆਈ.ਏ. ਪਟਿਆਲਾ ਦੇ ਸਹਿਯੋਗ ਨਾਲ ਸਰੂਵ ਜਿੰਦਲ ਡੀ ਐਸ ਪੀ ਸਿਟੀ 2 ਪਟਿਆਲਾ ਦੀ ਨਿਗਰਾਨੀ ਹੇਠ ਕੰਮ ਕਰ ਰਹੀਆਂ ਸਨ। ਸਿੱਧੂ ਨੇ ਕਿਹਾ, “ਅੱਜ ਇਕ ਪੁਲਿਸ ਪਾਰਟੀ ਨੂੰ ਇਸ ਮਾਮਲੇ ਵਿਚ ਸਫਲਤਾ ਮਿਲੀ ਜਦੋਂ ਸਾਡੀ ਟੀਮ ‘ਚੋਂ ਇਕ ਨੇ ਮੁਲਜ਼ਮ ਪਵਨ ਕੁਮਾਰ ਉਰਫ ਪਨੂੰ ਨੂੰ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਗ੍ਰਿਫਤਾਰ ਕੀਤਾ।

Share this Article
Leave a comment