ਜਲੰਧਰ: ਜਲੰਧਰ ਦਾ ਇੱਕ ਕਾਰ ਸਵਾਰ ਨੌਜਵਾਨ ਨੇ ਏਐੱਸਆਈ ਵੱਲੋਂ ਰੋਕਣ ਤੇ ਟੱਕਰ ਮਾੜੀ ਤੇ ਆਪਣੀ ਕਾਰ ਦੇ ਬੋਨਟ ‘ਤੇ ਘਸੀਟਦਾ ਹੋਇਆ ਲੈ ਗਿਆ। ਮੌਕੇ ਤੇ ਤਾਇਨਾਤ ਐੱਸਐੱਚਓ ਵੱਲੋਂ ਨੌਜਵਾਨ ਨੂੰ ਤੁਰੰਤ ਕਾਬੂ ਕਰ ਲਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਮਿਲਕ ਬਾਰ ਚੌਕ ‘ਤੇ ਨਾਕੇ ‘ਤੇ ਖੜ੍ਹੇ ਮੁਲਾਜ਼ਮਾਂ ਨੇ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਨੇ ਉੱਥੇ ਏਐੱਸਆਈ ਮੁਲਖ ਰਾਜ ‘ਤੇ ਕਾਰ ਚੜ੍ਹਾ ਦਿੱਤੀ ਤੇ 200 ਮੀਟਰ ਤਕ ਬੋਨੇਟ ‘ਤੇ ਘਸਟੀਦਾ ਲੈ ਗਿਆ।
ਉੱਥੇ ਮੌਕੇ ਤੇ ਮੌਜੂਦ ਐੱਸਐਚਓ ਗੁਰਦੇਵ ਸਿੰਘ ਨੇ ਪਿੱਛਾ ਕਰ ਕੇ ਨੌਜਵਾਨ ਨੂੰ ਬਾਕੀ ਮੁਲਾਜ਼ਮਾਂ ਨਾਲ ਮਿਲ ਕੇ ਕਾਬੂ ਕੀਤਾ। ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।