ਚੰਡੀਗੜ੍ਹ: ਪੰਜਾ ਪਾਣੀਆਂ ਦੀ ਧਰਤੀ ਪੰਜਾਬ ਨੂੰ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਜਕੜ ਲਿਆ ਹੈ । ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਅਜ ਇਕ ਦਿਨ ਵਿੱਚ 105 ਨਵੇਂ ਮਾਮਲੇ ਪਾਜਿਟਿਵ ਆਏ ਹਨ । ਇਥੇ ਹੀ ਬੱਸ ਨਹੀਂ ਇਕ ਵਿਅਕਤੀ ਨੇ ਇਸ ਕਾਰਨ ਦਮ ਤੋੜ ਦਿੱਤਾ ਹੈ । ਦਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 480 ਹੋ ਗਈ ਹੈ ।
ਦਸ ਦੇਈਏ ਕਿ ਅੱਜ ਇਹ ਮਾਮਲੇ ਮੁਹਾਲੀ, ਮੋਗਾ, ਤਰਨਤਾਰਨ, ਗੁਰਦਾਸਪੁਰ, ਜਲੰਧਰ , ਮੁਕਤਸਰ ਸਾਹਿਬ, ਲੁਧਿਆਣਾ, ਸੰਗਰੂਰ, ਨਵਾਂ ਸ਼ਹਿਰ, ਅੰਮ੍ਰਿਤਸਰ, ਕਪੂਰਥਲਾ, ਪਟਿਆਲਾ , ਰੋਪੜ , ਫਿਰੋਜ਼ਪੁਰ ਤੋਂ ਸਾਹਮਣੇ ਆਏ ਹਨ ।
ਕਿਥੋਂ ਕਿੰਨੇ ਮਾਮਲੇ ਆਓ ਮਾਰੀਏ ਇਕ ਝਾਤ
ਮੁਹਾਲੀ – 13
ਮੋਗਾ – 1
ਤਰਨਤਾਰਨ-7
ਗੁਰਦਾਸਪੁਰ-3
ਜਲੰਧਰ -3
ਮੁਕਤਸਰ ਸਾਹਿਬ-3
ਲੁਧਿਆਣਾ-34
ਸੰਗਰੂਰ-2
ਨਵਾਂ ਸ਼ਹਿਰ-1
ਅੰਮ੍ਰਿਤਸਰ-28
ਕਪੂਰਥਲਾ-6
ਪਟਿਆਲਾ -1
ਰੋਪੜ -2
ਫਿਰੋਜ਼ਪੁਰ-1
ਕੁੱਲ 105