ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਦੇਸ਼ ਵਿੱਚ ਤਬਾਹੀ ਮਚਾ ਦਿੱਤੀ ਹੈ । ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਦੇਸ਼ ਵਿੱਚ ਇਕ ਹਜਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਜੇਕਰ ਸਕਰਾਤਮਕ ਮਰੀਜ਼ਾਂ ਦੀ ਗਲ ਕਰੀਏ ਤਾਂ ਇਹ ਅੰਕੜਾ 31 ਹਜਾਰ ਨੂੰ ਪਾਰ ਕਰ ਗਿਆ ਹੈ ।
ਦਸ ਦੇਈਏ ਕਿ ਦੁਨੀਆਂ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 31 ਲੱਖ 27 ਹਜ਼ਾਰ ,5 ਸੌ 19 ਹੋ ਗਈ ਹੈ । ਇਨ੍ਹਾਂ ਵਿਚੋਂ 2 ਲਖ 17 ਹਜਾਰ ,5 ਸੌ 69 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ । ਅਮਰੀਕਾ ਵਿੱਚ ਕੋਰੋਨਾ ਕਾਰਨ 58 ਹਜਾਰ 3 ਸੌ 55 ਵਿਅਕਤੀਆਂ ਦੀਆਂ ਮੌਤਾਂ ਹੋ ਗਈਆਂ ਹਨ । ਇਥੇ ਸਕਰਾਤਮਕ ਕੇਸਾਂ ਦੀ ਗਿਣਤੀ 10ਲਖ 12 ਹਜਾਰ 5 ਸੌ 83 ਹੋ ਗਈ ਹੈ ।