ਕੋਰੋਨਾ ਵਾਇਰਸ : ਦੇਸ਼ ਅੰਦਰ 3 ਮਈ ਤੋਂ ਬਾਅਦ ਵੀ ਵਧ ਸਕਦਾ ਹੈ ਲੌਕ ਡਾਉਨ?

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਵਾਇਰਸ (ਕੋਵਿਡ -19) ਨੇ ਦੇਸ਼ ਵਿੱਚ ਤਬਾਹੀ ਮਚਾ ਦਿੱਤੀ ਹੈ। ਇਸ ਨੂੰ ਲੈ ਕੇ ਦੇਸ਼ ਵਿੱਚ ਕੀਤੀ ਗਈ ਤਾਲਾਬੰਦੀ ਦੀ ਮਿਆਦ 3 ਮਈ ਨੂੰ ਖਤਮ ਹੋਣ ਜਾ ਰਹੀ ਹੈ । ਇਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਜ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਤਾਲਾਬੰਦੀ ਸਿਰਫ ਹੌਟਸਪੌਟ ਖੇਤਰਾਂ ਵਿੱਚ ਹੀ ਕੀਤੀ ਜਾਵੇਗੀ। ਜਿਨ੍ਹਾਂ ਰਾਜਾਂ ਵਿਚ ਸਥਿਤੀ ਨਿਯੰਤਰਣ ਅਧੀਨ ਹੈ, ਉਥੇ ਕੁਝ ਰਿਆਇਤਾਂ ਜ਼ਿਲ੍ਹਾ ਪੱਧਰ ‘ਤੇ ਦਿੱਤੀਆਂ ਜਾਣਗੀਆਂ। ਹਾਲਾਂਕਿ, ਇਸ ਬਾਰੇ ਅੰਤਮ ਫੈਸਲਾ 3 ਮਈ ਤੱਕ ਲਿਆ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੌਕ ਡਾਉਨ ਦਾ ਦੇਸ਼ ਨੂੰ ਬਹੁਤ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜਾਂ ਵਲੋਂ ਸਮੂਹਿਕ ਤੌਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰਿਪੋਰਟਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਰੈੱਡ ਜ਼ੋਨ ਵਿਚ ਲੌਕ ਡਾਉਨ ਪੂਰੀ ਤਰ੍ਹਾਂ ਨਾਲ ਜਾਰੀ ਰਹਿ ਸਕਦਾ ਹੈ, ਯੈਲੋ ਜ਼ੋਨ ਵਿਚ ਕੁਝ ਛੋਟ ਦਿੱਤੀ ਜਾ ਸਕਦੀ ਹੈ, ਅਤੇ ਗ੍ਰੀਨ ਜ਼ੋਨ ਵਿਚ ਪਾਬੰਦੀ ਨੂੰ ਪੂਰੀ ਤਰ੍ਹਾਂ ਹਟਾ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸਮਾਜਕ ਦੂਰੀਆਂ ਦੇ ਨਿਯਮ ਫਿਲਹਾਲ ਲਾਗੂ ਰਹਿਣਗੇ। ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਨੂੰ ਜ਼ੋਨ ਦੇ ਅਨੁਸਾਰ ਵੰਡਿਆ ਹੈ, ਹੁਣ 170 ਤੋਂ ਵੱਧ ਜ਼ਿਲ੍ਹੇ ਰੈਡ ਜ਼ੋਨ ਵਿੱਚ ਸ਼ਾਮਲ ਹਨ।

Share This Article
Leave a Comment