ਬਹੁਤ ਸਾਰੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਦੀ ਹੈ ਗਿਲੋਅ ਦੀ ਵੇਲ, ਜਾਣੋ ਇਸ ਦੇ ਚਿਕਿਤਸਕ ਗੁਣਾਂ ਬਾਰੇ?

TeamGlobalPunjab
4 Min Read

ਨਿਊਜ਼ ਡੈਸਕ : ਬਹੁਤ ਘੱਟ ਲੋਕ ਗਿਲੋਅ ਦੀ ਵੇਲ ਦੇ ਚਿਕਿਤਸਕ ਗੁਣਾਂ ਬਾਰੇ ਜਾਣਦੇ ਹੋਣਗੇ। ਆਯੂਰਵੈਦ ‘ਚ ਗਿਲੋਅ ਦੀ ਵੇਲ ਦਾ ਬਹੁਤ ਮਹੱਤਵ ਹੈ। ਪ੍ਰਾਚੀਨ ਸਮੇਂ ਤੋਂ ਗਿਲੋਅ ਦੀ ਵੇਲ ਨਾਲ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਆਯੁਰਵੇਦ ਵਿਧੀ ਦੁਆਰਾ ਕੀਤਾ ਜਾਂਦਾ ਰਿਹਾ ਹੈ। ਬਹੁਤ ਸਾਰੀਆਂ ਵਿਗਿਆਨਕ ਖੋਜਾਂ ‘ਚ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਗਿਲੋਅ ਦੀ ਵੇਲ ‘ਚ ਬਹੁਤ ਸਾਰੇ ਚਿਕਿਤਸਕ ਗੁਣ ਮੌਜੂਦ ਹੁੰਦੇ ਹਨ ਜਿਹੜੇ ਕਈ ਗੰਭੀਰ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ‘ਚ ਕਾਰਗਰ ਹੁੰਦੇ ਹਨ। ਆਯੁਰਵੈਦ ‘ਚ ਵੀ ਚਿਕਿਤਸਕ ਗੁਣਾਂ ਨਾਲ ਭਰਪੂਰ ਗਿਲੋਅ ਦਾ ਜ਼ਿਕਰ ਮਿਲਦਾ ਹੈ। ਗਿਲੋਅ ਦਾ ਜੂਸ ਦੇ ਰੂਪ ਵਿਚ ਸੇਵਨ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਆਓ ਜਾਣਦੇ ਹਾ ਗਿਲੋਅ ਦੇ ਸੇਵਨ ਦੇ ਕੁਝ ਵਿਸ਼ੇਸ਼ ਫਾ਼ਇਦਿਆਂ ਬਾਰੇ…

ਬੁਖਾਰ ‘ਚ ਮਦਦਗਾਰ

ਗਿਲੋਅ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ ਬੁਖਾਰ ਦੀ ਸਮੱਸਿਆ ਦੇ ਜੋਖਮ ‘ਚ ਕਈ ਗੁਣਾਂ ਕਮੀ ਆ ਜਾਂਦੀ ਹੈ। ਗਿਲੋਅ ਦੇ ਪੱਤਿਆਂ ਨੂੰ ਪੀਸ ਕੇ ਇਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾਓ ਅਤੇ ਬੁਖਾਰ ਨਾਲ ਪੀੜਤ ਰੋਗੀ ਨੂੰ ਸਵੇਰੇ ਅਤੇ ਸ਼ਾਮ ਖਾਣ ਲਈ ਦਿਓ। ਇਸ ਦੇ ਸੇਵਨ ਨਾਲ ਤੁਹਾਨੂੰ ਜਲਦੀ ਹੀ ਰਾਹਤ ਮਿਲੇਗੀ। ਜਿਨ੍ਹਾਂ ਲੋਕਾਂ ਨੂੰ ਅੰਗਰੇਜ਼ੀ ਦਵਾਈਆਂ ਖਾਣ ਨਾਲ ਐਲਰਜੀ ਹੁੰਦੀ ਹੈ ਉਹ ਗਿਲੋਅ ਦਾ ਸੇਵਨ ਕਰ ਸਕਦੇ ਹਨ।

ਵਾਇਰਲ ਬੁਖਾਰ 'ਚ ਇਨ੍ਹਾਂ ਗੱਲਾਂ ਦਾ ਰੱਖੋ ...

ਪੀਲੀਆ ਦੀ ਬਿਮਾਰੀ ਤੋਂ ਛੁਟਕਾਰਾ

ਇਹ ਗੱਲ ਆਮ ਕਹੀ ਜਾਂਦੀ ਹੈ ਕਿ ਜਿਹੜੇ ਵਿਅਕਤੀ ਇੱਕ ਵਾਰ ਪੀਲੀਆ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਉਨ੍ਹਾਂ ਨੂੰ ਇਹ ਸ਼ਿਕਾਇਤ ਵਾਰ-ਵਾਰ ਹੁੰਦੀ ਹੈ। ਭਾਵ ਜਦੋਂ ਤੱਕ ਇਸ ਬਿਮਾਰੀ  ਨੂੰ ਜੜ੍ਹ ਤੋਂ ਖਤਮ ਨਹੀਂ ਕੀਤਾ ਜਾਂਦਾ ਤਦ ਤੱਕ ਇਹ ਪੀੜਤ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ। ਇਸ ਬਿਮਾਰੀ ਵਿੱਚ ਵਿਅਕਤੀ ਦਾ ਸਰੀਰ ਅਤੇ ਉਸਦੀਆਂ ਅੱਖਾਂ ਅਤੇ ਨਾਲ ਹੀ ਨਹੁੰ ਪੀਲੇ ਹੋ ਜਾਂਦੇ ਹਨ। ਅਜਿਹੀ ਸਥਿਤੀ ‘ਚ ਗਿਲੋਅ ਦਾ ਜੂਸ ਪੀਣ ਨਾਲ ਪੀਲੀਆ ਬੁਖਾਰ ਨੂੰ ਠੀਕ ਕਰਨ ਵਿਚ ਵੀ ਕਾਫ਼ੀ ਮਦਦ ਮਿਲਦੀ ਹੈ।

Home remedies to relieve the symptoms of jaundice

ਦਸਤ (ਡਾਇਰਿਆ) ਤੋਂ ਰਾਹਤ

ਜ਼ਿਆਦਾਤਰ ਗਰਮੀਆਂ ਦੇ ਮੌਸਮ ‘ਚ ਬਹੁਤ ਸਾਰੇ ਲੋਕਾਂ ਨੂੰ ਦਸਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਮਰੀਜ਼ ਨੂੰ ਅਕਸਰ ਦਸਤ ਅਤੇ ਉਲਟੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਮਰੀਜ਼ ਨੂੰ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਹੈ। ਗਿਲੋਅ ਦੇ ਪੱਤਿਆਂ ਤੋਂ ਤਿਆਰ ਜੂਸ ‘ਚ ਬਹੁਤ ਐਨਰਜੀ ਹੁੰਦੀ ਹੈ। ਇਸ ਦੇ ਸੇਵਨ ਨਾਲ ਦਸਤ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਵਿਚ ਬਹੁਤ ਮਦਦਗਾਰ ਹੁੰਦਾ ਹੈ।

ਕੈਂਸਰ ਦੀ ਬਿਮਾਰੀ ਲਈ ਰਾਮਬਾਣ

ਗਿਲੋਅ ਦਾ ਸੇਵਨ ਇਕ ਸਿਹਤਮੰਦ ਵਿਅਕਤੀ ਵੀ ਕਰ ਸਕਦਾ ਹੈ। ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਪੀੜਤ ਵਿਅਕਤੀ ਲਈ ਵੀ ਗਿਲੋਅ ਇੱਕ ਤਰ੍ਹਾਂ ਨਾਲ ਰਾਮਬਾਣ ਹੁੰਦੀ ਹੈ। ਕੈਂਸਰ ਦੀ ਬਿਮਾਰੀ ਨਾਲ ਪੀੜਤ ਲੋਕ ਨਿਯਮਿਤ ਰੂਪ ‘ਚ ਗਿਲੋਅ ਦਾ ਸੇਵਨ ਕਰ ਸਕਦੇ ਹਨ। ਰਿਸਰਚਗੇਟ ਦੇ ਅਨੁਸਾਰ ਗਿਲੋਅ ਵਿੱਚ ਐਂਟੀਕੈਂਸਰ ਕਿਰਿਆ ਪਾਈ ਜਾਂਦੀ ਹੈਹੈ ਜੋ ਨਾ ਸਿਰਫ ਕੈਂਸਰ ਦੇ ਇਲਾਜ ਵਿੱਚ ਸਹਾਇਤਾ ਕਰਦੀ ਹੈ, ਬਲਕਿ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਦੀ ਲਪੇਟ ‘ਚ ਆਉਣ ਤੋਂ ਵੀ ਬਚਾਉਣ ਵਿੱਚ ਵੀ ਸਹਾਇਤਾ ਕਰ ਸਕਦੀ ਹੈ।

This Vine Is Beneficial For Cancer And Sugar Patient - कैंसर ...

ਹੱਡੀਆਂ ਦਾ ਫਰੈਕਚਰ

ਹੱਡੀ ਦੇ ਫਰੈਕਚਰ ਭਾਵ ਹੱਡੀ ਟੁੱਟਣ ਦੀ ਸਥਿਤੀ ‘ਚ ਵੀ ਗਿਲੋਅ ਦਾ ਸੇਵਨ ਬਹੁਤ ਲਾਭਦਾਇਕ ਹੈ। ਐਨਸੀਬੀਆਈ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਜੇ ਗਿਲੋਅ ਦੀ ਪੱਤੀਆਂ ਦਾ ਜੂਸ ਦਾ ਸੇਵਨ ਇਸ ਸਥਿਤੀ ‘ਚ ਲਾਭਕਾਰੀ ਹੁੰਦਾ ਹੈ। ਇਸ ਦੇ ਨਾਲ ਹੀ ਗਿਲੋਅ ਦੀਆਂ ਪੱਤੀਆਂ ਨੂੰ ਫਰੈਕਚਰ ਵਾਲੀ ਥਾਂ ‘ਤੇ ਲਗਾਉਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਹੱਡੀਆਂ ਦੀ ਟੁੱਟਣ ਦੀ ਸਮੱਸਿਆ ਹੈ ਉਹ ਇਸ ਦੇ ਦਰਦ ਤੋਂ ਬਚਣ ਲਈ ਗਿਲੋਅ ਦਾ ਸੇਵਨ ਕਰ ਸਕਦੇ ਹਨ।

Osteoporosis of the bones disorders

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share This Article
Leave a Comment