ਨੌਜਵਿਚ : ਦੁਨੀਆਂ ਵਿੱਚ ਫੈਲੀ ਮਹਾਮਾਰੀ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀਆਂ ਮਦਦ ਲਈ ਅੱਗੇ ਆ ਰਹੀਆਂ ਹਨ । ਇਸ ਦੇ ਚਲਦਿਆਂ ਹੁਣ ਇਥੇ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਨੌਰਵਿਚ ਟਾਉਨ ਸ਼ੇਰ ਸਟੇਸ਼ਨ ਵਿਖੇ ਮੁਫਤ ਫੇਸ ਮਾਸਕ ਦਾਨ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਮਾਸਕੋ 27 ਅਪ੍ਰੈਲ ਨੂੰ ਵੰਡੇ ਜਾਣੇ ਹਨ ।
ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚਲਦਿਆਂ ਵਰਲਡ ਸਿੱਖ ਪਾਰਲੀਮੈਂਟ ਕੌਂਸਲ ਦੇ ਸਥਾਨਕ ਲੋਕਾਂ ਵਲੋਂ ਇਥੇ ਸ਼ਾਮ ਵਜੇ ਲੋੜਵੰਦਾ ਲਈ ਲੰਗਰ ਦੀ ਵੀ ਵਿਵਸਥਾ ਕੀਤੀ ਗਈ।ਦਸਣਯੋਗ ਹੈ ਕਿ ਨੌਰਵਿਚ ਵਿੱਚ ਸਵਰਨਜੀਤ ਸਿੰਘ ਖਾਲਸਾ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਨ।
FREE MASKS are being distributed today by members of Connecticut’s Sikh community to battle the Coronavirus pandemic. Sikh Americans are giving away free masks to anyone who needs one. #COVID19 pic.twitter.com/awAc3CbY93
— Harjinder Singh Kukreja (@SinghLions) April 25, 2020
ਸਿੱਖ ਭਾਈਚਾਰੇ ਦੇ ਇਸ ਕੰਮ ਲਈ ਸਥਾਨਕ ਸੈਨੇਟਰ ਵਲੋਂ ਸ਼ਲਾਘਾ ਕੀਤੀ ਗਈ ਹੈ । ਉਨਾਂ ਇਸ ਲਈ ਵਰਲਡ ਸਿਖ ਪਾਰਲੀਮੈਂਟ ਦਾ ਧੰਨਵਾਦ ਕੀਤਾ ।
A big thank you to Connecticut’s Sikh community! https://t.co/3axemoOWRX
— Matt Lesser (@MattLesser) April 26, 2020