ਵਾਸ਼ਿੰਗਟਨ : ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਨੂੰ ਵ੍ਹਾਈਟ ਹਾਊਸ ਦੀ ਕੋਰੋਨਾ ਵਾਇਰਸ ਐਡਵਾਈਜ਼ਰੀ (ਸਲਾਹਕਾਰ) ਕੌਂਸਲ ਵਿੱਚ ਬਤੌਰ ਮੈਂਬਰ ਨਿਯੁਕਤ ਕੀਤਾ ਗਿਆ ਹੈ। 43 ਸਾਲਾ ਰੋਅ ਖੰਨਾ ਵ੍ਹਾਈਟ ਹਾਊਸ ਦੇ ‘ਓਪਨਿੰਗ ਅਪ ਅਮੇਰਿਕਾ ਅਗੇਨ ਕਾਂਗਰੇਸਨਲ ਗਰੁੱਪ’ ਵਿਚ ਨਾਮਜ਼ਦ ਇਕਲੌਤੇ ਭਾਰਤੀ-ਅਮਰੀਕੀ ਸੰਸਦ ਮੈਂਬਰ ਹਨ। ਇਸ ਕੌਂਸਲ ‘ਚ ਰਿਪਬਲੀਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਸੰਸਦ ਮੈਂਬਰ ਅਤੇ ਸੈਨੇਟਰ ਸ਼ਾਮਲ ਹਨ। ਇਸ ਕੌਂਸਲ ਦੀ ਪਹਿਲੀ ਬੈਠਕ ਕੱਲ ਵੀਰਵਾਰ ਨੂੰ ਫੋਨ ਰਾਹੀਂ ਕੀਤੀ ਗਈ।
ਵ੍ਹਾਈਟ ਹਾਊਸ ਨੇ ਬੈਠਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਪਸੀ ਗੱਲਬਾਤ ਦੌਰਾਨ ਕਈ ਵਿਸ਼ਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ, ਜਿਨ੍ਹਾਂ ਵਿਚ’ ਪੇਅਚੈਕ ਪ੍ਰੋਟੈਕਸ਼ਨ ਪ੍ਰੋਗਰਾਮ ‘ਲਈ ਵਧੇਰੇ ਫੰਡਾਂ ਦੀ ਜ਼ਰੂਰਤ, ਅੰਤਰਰਾਸ਼ਟਰੀ ਅਤੇ ਘਰੇਲੂ ਸਪਲਾਈ ਲੜੀ, ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ, ਮੈਡੀਕਲ ਬਿਲਿੰਗ, ਜ਼ਰੂਰੀ ਅਤੇ ਗੈਰ-ਜ਼ਰੂਰੀ ਕਾਮਿਆਂ ‘ਚ ਅੰਤਰ ਸਪਸ਼ਟ ਕਰਨਾ, ਮਾਨਸਿਕ ਅਤੇ ਛੋਟੇ ਕਾਰੋਬਾਰਾਂ ਲਈ ਰਾਹਤ ਪ੍ਰਦਾਨ ਕਰਨ ਸਬੰਧੀ ਕਈ ਮੁੱਦੇ ਸ਼ਾਮਲ ਸਨ।
‘ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ’ ਅਮਰੀਕੀ ਲਘੂ ਵਪਾਰ ਪ੍ਰਸ਼ਾਸਨ (ਐਸਬੀਐਸ) ਦੁਆਰਾ ਕਾਰੋਬਾਰੀਆਂ ਨੂੰ ਦਿੱਤਾ ਜਾਣ ਵਾਲਾ ਕਰਜ਼ ਹੈ ਤਾਂ ਕਿ ਕਾਰੋਨਾਈਵਾਇਰਸ ਮਹਾਮਾਰੀ ਦੀ ਇਸ ਗੰਭੀਰ ਘੜੀ ਉਨ੍ਹਾਂ ਦੇ ਕਾਮੇ ਕਰਦੇ ਰਹਿਣ। ਇਸ ਤੋਂ ਇਲਾਵਾ ਕੌਂਸਲ ਨੇ ਕੋਵਿਡ -19 ਦੇ ਇਲਾਜ, ਸਕ੍ਰੀਨਿੰਗ, ਵੈਂਟੀਲੇਟਰਾਂ, ਫੇਸ ਮਾਸਕ ਅਤੇ ਹੋਰ ਪੀਪੀਈ ਕਿੱਟਾਂ ਦਾ ਪ੍ਰਬੰਧ ਕਰਨ ‘ਤੇ ਚਰਚਾ ਕੀਤੀ।
ਰੋਅ ਖੰਨਾ ਨੇ ਕਿਹਾ ਕਿ ਕੋਵਿਡ -19 ਦੇ ਮੱਦੇਨਜ਼ਰ ਕੌਂਸਲ ਦੇ ਮੈਂਬਰ ਵਜੋਂ ਉਹ ਮਜ਼ਦੂਰ ਵਰਗ ਦੇ ਅਮਰੀਕੀ ਲੋਕਾਂ ਨੂੰ ਰਾਹਤ ਦੇਣ ਲਈ ਸੰਘਰਸ਼ ਕਰਦੇ ਰਹਿਣਗੇ। ਅਮਰੀਕਾ ‘ਚ ਕੋਰੋਨਾ ਨਾਲ ਹੁਣ ਤੱਕ 34 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 6 ਲੱਖ 90 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਂਲ ਸੰਕਰਮਿਤ ਹਨ। ਵਿਸ਼ਵ ਪੱਧਰ ‘ਤੇ ਮੌਤ ਦਾ ਅੰਕੜਾ 1 ਲੱਖ 50 ਹਜ਼ਾਰ ਤੋਂ ਟੱਪ ਗਿਆ ਹੈ।