ਕਰੋਨਾ ਵਾਇਰਸ : ਇਹ ਮਹਿਕਮਾ ਵੀ ਕਰ ਰਿਹਾ ਹੈ ਕਮਾਲ – ਛੋਟੇ ਕਰਮਚਾਰੀਆਂ ਨੂੰ ਪਹੁੰਚਾ ਰਿਹਾ ਹੈ ਸਰਕਾਰੀ ਲਾਭ

TeamGlobalPunjab
4 Min Read

-ਅਵਤਾਰ ਸਿੰਘ

ਕੋਵਿਡ-19 ਜਾਂ ਕਰੋਨਾ ਵਾਇਰਸ ਦੀ ਮਹਾਮਾਰੀ ਵਿੱਚ ਜਿਥੇ ਲਗਪਗ ਪੂਰੀ ਦੁਨੀਆ ਪੀੜਤ ਹੈ ਅਤੇ ਲੋਕਾਂ ਦੀ ਸੁਰੱਖਿਆ ਅਤੇ ਬਚਾਅ ਵਿੱਚ ਡਾਕਟਰ, ਨਰਸਿੰਗ ਸਟਾਫ, ਬੈਂਕ, ਪੁਲਿਸ ਮੁਲਾਜ਼ਮ ਅਤੇ ਹੋਰ ਕਰਮਚਾਰੀਆਂ ਦਾ ਇਕ ਵੱਡਾ ਅਮਲਾ-ਫੈਲਾ ਦਿਨ ਰਾਤ ਕੰਮ ਕਰ ਰਿਹਾ ਹੈ, ਉਥੇ ਇਕ ਮਹਿਕਮਾ ਹੋਰ ਵੀ ਹੈ ਜਿਹੜਾ ਭਾਰਤ ਦੇ ਗਰੀਬ ਕਾਮਿਆਂ ਨੂੰ ਲਾਭ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਕਰਮਚਾਰੀ ਭਵਿੱਖ ਨਿਧਿ ਸੰਗਠਨ (ਈ ਪੀ ਐਫ ਓ) ਦੁਨੀਆ ਦਾ ਸਭ ਤੋਂ ਵੱਡਾ ਸਮਾਜਿਕ ਸੁਰੱਖਿਆ ਅਦਾਰਾ ਹੈ।

ਭਾਰਤ ਸਰਕਾਰ ਅਤੇ ਕਿਰਤ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਕਰਮਚਾਰੀ ਭਵਿੱਖ ਨਿਧਿ ਸੰਗਠਨ (ਈ ਪੀ ਐਫ ਓ) ਦੇ ਵੱਖ ਵੱਖ ਖੇਤਰੀ ਦਫਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਇਸ ਮੁਸ਼ਕਲ ਦੀ ਘੜੀ ਵਿਚ ਵੀ ਦਿਨ ਰਾਤ ਸ਼ਿਫਟਾਂ ਵਿਚ ਤੇ ਆਪਣੀਆਂ ਸਪਤਾਹਿਕ ਤੇ ਗਜ਼ਟਡ ਛੁਟੀਆਂ ਵਿਚ ਵੀ ਕੰਮ ਕਰਕੇ ਆਪਣੇ ਲਾਭਪਾਤਰਾਂ ਨੂੰ ਲਾਭ ਪਹੁੰਚਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ।

ਇਸ ਮਹਾਮਾਰੀ ਦੀ ਸਥਿਤੀ ਵਿਚ ਵੀ ਕਰਮਚਾਰੀ ਭਵਿੱਖ ਨਿਧਿ ਸੰਗਠਨ (ਈ ਪੀ ਐਫ ਓ) ਆਪਣੇ ਖੇਤਰੀ ਦਫਤਰਾਂ ਰਾਹੀਂ ਮੱਧ ਵਰਗੀ ਤੋਂ ਬਿਰਧ ਅਤੇ ਗਰੀਬ ਪੈਨਸ਼ਨਰਾਂ ਨੂੰ ਪੈਨਸ਼ਨ ਸਮੇਂ ਸਿਰ ਵੰਡੀ ਜਾ ਰਹੀ ਹੈ।

ਇਸ ਮਹਾਮਾਰੀ ਦੇ ਸਮੇਂ ਹਰ ਵਰਗ ਨੂੰ ਰੋਟੀ ਖਾਣ ਲਈ ਪੈਸੇ ਦੀ ਜ਼ਰੂਰਤ ਹੈ। ਕਰਮਚਾਰੀ ਭਵਿੱਖ ਨਿਧਿ ਸੰਗਠਨ (ਈ ਪੀ ਐਫ ਓ) ਨੇ ਕੋਵਿਡ-19 ਦੇ ਤਹਿਤ ਸਬਸਕ੍ਰੀਬਰਾਂ ਨੂੰ ਇਕ ਵਿਸ਼ੇਸ਼ ਲਾਭ ਵਾਲੀ ਸਕੀਮ ਸ਼ੁਰੂ ਕੀਤੀ ਹੈ ਜਿਸ ਵਿੱਚ ਸਬਸਕ੍ਰੀਬਰ ਆਪਣੀ ਤਿੰਨ ਮਹੀਨੇ ਦੀ ਬੇਸਿਕ ਤਨਖਾਹ ਜਾਂ ਜਮਾ ਧਨ ਰਾਸ਼ੀ ਦਾ 75 ਫ਼ੀਸਦ ਹਿੱਸਾ ਆਨਲਾਈਨ ਪ੍ਰਣਾਲੀ ਰਾਹੀਂ ਕਢਵਾ ਸਕਦਾ ਹੈ। ਆਨਲਾਈਨ ਸ਼ਰਤਾਂ ਅਧੀਨ ਦੋ ਦਿਨ ਵਿਚ ਭੁਗਤਾਨ ਕੀਤਾ ਜਾਵੇਗਾ।

ਇਸ ‘ਤੇ ਭਾਰਤ ਸਰਕਾਰ ਨੇ ਆਪਣੇ ਨਵੇਂ ਲਾਭ ਦੀ ਪੇਸ਼ਕਾਰੀ ਕੀਤੀ ਹੈ, ਜਿਸ ਵਿਚ ਕਰਮਚਾਰੀਆਂ ਦੇ 3 ਮਹੀਨੇ ਦੇ ਅੰਸ਼ਦਾਨ ਦਾ ਭੁਗਤਾਨ ਸਰਕਰ ਵਲੋਂ ਕੀਤਾ ਜਾ ਰਿਹਾ ਹੈ। ਇਸ ਵਿਚ ਇਹ ਉਥੇ ਲਾਗੂ ਹੋਵੇਗਾ ਜਿਥੇ ਕਰਮਚਾਰੀਆਂ ਦੀ ਗਿਣਤੀ 100 ਤੋਂ ਘਟ ਹੋਵੇਗੀ ਤੇ 90% ਕਰਮਚਾਰੀਆਂ ਦੀ ਤਨਖਾਹ 15000 ਰੁਪਏ ਤੋਂ ਘਟ ਹੋਵੇ ਤੇ ਮਾਲਕਾਂ ਵਲੋਂ ਸਮੇਂ ਸਿਰ ਤਨਖਾਹ ਦਿੱਤੀ ਜਾਂਦੀ ਹੋਵੇ। ਕਰਮਚਾਰੀ ਭਵਿੱਖ ਨਿਧਿ ਸੰਗਠਨ (ਈ ਪੀ ਐਫ ਓ) ਨੇ ਸ਼ਰਤਾਂ ਪੂਰੀਆਂ ਕਰਨ ਵਾਲਿਆਂ ਨੂੰ ਇਹ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇਸ ਮਹਾਮਾਰੀ ਕਾਰਨ ਵਧੇਰੇ ਅਦਾਰੇ ਆਰਥਿਕ ਤੌਰ ‘ਤੇ ਜੁਝ ਰਹੇ ਹਨ, ਨੂੰ ਇਹ ਮਦਦ ਸਹਾਇਕ ਸਿੱਧ ਹੋਵੇਗੀ।
ਇਸ ਤੋਂ ਇਲਾਵਾ ਕਰਮਚਾਰੀ ਭਵਿੱਖ ਨਿਧਿ ਸੰਗਠਨ (ਈ ਪੀ ਐਫ ਓ) ਨੇ ਇਹ ਵੀ ਫੈਸਲਾ ਕੀਤਾ ਕਿ ਅਜਿਹੇ ਅਦਾਰਿਆਂ ਨੂੰ ਮਾਰਚ 2020 ਵਿਚ ਈਸੀਆਰ ਰਿਟਰਨ ਦੀ ਤਾਰੀਖ 15.5.2020 ਤਕ ਵਧ ਦਿੱਤੀ ਹੈ। ਆਮ ਤੌਰ ‘ਤੇ ਇਹ ਰਿਟਰਨ ਭਰਨ ਦੀ ਮਿਤੀ 15,4,2020 ਹੈ, ਕਰਮਚਾਰੀ ਭਵਿੱਖ ਨਿਧਿ ਸੰਗਠਨ (ਈ ਪੀ ਐਫ ਓ) ਨੇ ਆਪਣੇ ਨਿਯਮ ਵਿਚ ਆਪਣੇ ਲਾਭਪਾਤਰਾਂ ਨੂੰ ਮਦਦ ਦੇਣ ਲਈ ਇਹ ਛੋਟਾ ਦਿੱਤੀ ਹੈ। ਇਨ੍ਹਾਂ ਫੈਸਲਿਆਂ ਤੋਂ ਸਬਸਕ੍ਰੀਬਰ ਹੀ ਨਹੀਂ ਸਗੋਂ ਪੈਨਸ਼ਨਰ ਵੀ ਖੁਸ਼ ਹਨ।

ਕਰਮਚਾਰੀ ਭਵਿੱਖ ਨਿਧਿ ਸੰਗਠਨ (ਈ ਪੀ ਐਫ ਓ) ਦੇ ਸੈਕਟਰ 17 ਚੰਡੀਗੜ੍ਹ ਸਥਿਤ ਖੇਤਰੀ ਦਫਤਰ ਵਿਚ ਜਾ ਦੇਖਿਆ ਤਾਂ ਸਾਰੇ ਕਰਮਚਾਰੀ ਉਪਰੋਕਤ ਲਾਭ ਦੇਣ ਲਈ ਆਪਣੀਆਂ ਆਪਣੀਆਂ ਡਿਯੂਟੀਆਂ ਕਰਨ ਵਿਚ ਡਟੇ ਹੋਏ ਸਨ।

ਕਰਮਚਾਰੀ ਭਵਿੱਖ ਨਿਧਿ ਸੰਗਠਨ (ਈ ਪੀ ਐਫ ਓ) ਕਮਿਸ਼ਨਰ-1 ਪ੍ਰਮੋਦ ਸਿੰਘ ਵੀ ਦਫਤਰ ਵਿਚ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਫਤਰ ਦੇ ਮੇਹਨਤੀ ਕਰਮਚਾਰੀ ਸੰਬੰਧਤ ਪੈਨਸ਼ਨਰਾਂ ਤੇ ਕਾਰਮਚਾਰੀਆਂ ਨੂੰ ਲਾਭ ਪਹੁੰਚਾਉਣ ਲਈ ਸਵੇਵਰ 8 ਵਜੇ ਤੋਂ ਰਾਤ 8 ਵਜੇ ਤਕ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣ ਹੈ ਕਿ ਚੰਡੀਗੜ੍ਹ ਦੇ ਖੇਤਰੀ ਦਫਤਰ ਵਲੋਂ 1,4.2020 ਤੋਂ ਅੱਜ ਤਕ 14000 ਦਾਵੇਦਾਰਾਂ ਨੂੰ ਲਾਭ ਦਿੱਤਾ ਗਿਆ ਹੈ ਜਿਸ ਤੋਂ ਕੋਵਿਡ-19 ਦੇ 4819 ਦਾਆਵਿਆਂ ਦੀ ਕੁੱਲ ਰਾਸ਼ੀ 10,95,47230 ਰੁਪਏ ਹੈ। ਉਨ੍ਹਾਂ ਦੱਸਿਆ ਕਿ ਜੋ ਕਰਮਚਾਰੀ ਕਰਫ਼ਿਊ ਦੀ ਵਜ੍ਹਾ ਕਾਰਨ ਦਫਤਰ ਨਹੀਂ ਆ ਸਕਦੇ ਉਹ ਆਪਣੇ ਘਰਾਂ ਵਿਚ ਬੈਠ ਕੇ ਕੰਮ ਕਰ ਰਹੇ ਹਨ।

Share This Article
Leave a Comment