ਨੋਇਡਾ: ਨੋਇਡਾ ਵਿਚ ਇਕ ਨੌਜਵਾਨ ਨੂੰ ਲੂਡੋ ਖੇਡਦੇ ਸਮੇਂ ਖੰਘਣ ਤੇ ਗੋਲੀ ਮਾਰਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਰਿਪੋਰਟਾਂ ਮੁਤਾਬਿਕ ਇਥੋਂ ਦੇ ਪਿੰਡ ਦਯਾਨਗਰ ਦੇ ਸਯੰਤੀ ਮੰਦਰ ਵਿਚ ਚਾਰ ਵਿਅਕਤੀ ਲੂਡੋ ਖੇਡ ਰਹੇ ਸਨ, ਜਦੋਂ ਇਕ ਵਿਅਕਤੀ ਜੈ ਵੀਰ ਉਰਫ ਗੁੱਲੂ ਮੰਦਰ ਆਇਆ ਤਾ ਉਸ ਦੀ ਪ੍ਰਸ਼ਾਂਤ ਉਰਫ ਪ੍ਰਵੇਸ਼ ਨਾਮਕ ਵਿਅਕਤੀ ਨਾਲ ਲੜਾਈ ਹੋ ਗਈ। ਦਰਅਸਲ ਇਸ ਲੜਾਈ ਦਾ ਕਾਰਨ ਪ੍ਰਸ਼ਾਂਤ ਦੀ ਖਾਂਸੀ ਦਸਿਆ ਜਾ ਰਿਹਾ ਹੈ ਜਿਸ ਤੋਂ ਗੁਸੇ ਵਿਚ ਆਂ ਕੇ ਗੁਲੂ ਨੇ ਉਸ ਦੇ ਗੋਲੀ ਮਾਰ ਦਿਤੀ ।
ਰਿਪੋਰਟਾਂ ਮੁਤਾਬਿਕ ਫਿਲਹਾਲ ਪ੍ਰਸ਼ਾਂਤ ਏਥੋਂ ਦੇ ਕੈਲਾਸ਼ ਹਸਪਤਾਲ ਵਿੱਚ ਦਾਖਲ ਹੈ ਅਤੇ ਖਤਰੇ ਤੋਂ ਬਾਹਰ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੀ ਤਬਾਹੀ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤ ਵਿੱਚ ਸੰਕਰਮਿਤ ਕੋਰੋਨਾਵਾਇਰਸ ਦੀ ਗਿਣਤੀ 11,933 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 1118 ਨਵੇਂ ਕੇਸ ਸਾਹਮਣੇ ਆਏ ਹਨ ਅਤੇ 39 ਲੋਕਾਂ ਦੀ ਮੌਤ ਹੋ ਗਈ ਹੈ।. ਦੇਸ਼ ਵਿੱਚ ਹੁਣ ਤੱਕ 392 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।
ਕੋਰੋਨਾ ਵਾਇਰਸ : ਲੁੱਡੋ ਖੇਡਦੇ ਸਮੇ ਦੋਸਤ ਨੂੰ ਆਈ ਖਾਂਸੀ ਤਾ ਦੂਜੇ ਦੋਸਤ ਨੇ ਗੋਲੀ ਮਾਰ ਕੀਤਾ ਜ਼ਖਮੀ !
Leave a Comment
Leave a Comment