ਖੁਸ਼ਖਬਰੀ : ਨਵਾਂ ਸ਼ਹਿਰ ਚ ਕੋਰੋਨਾ ਵਾਇਰਸ ਦੇ 3 ਹੋਰ ਮਰੀਜ਼ਾਂ ਦੀ ਰਿਪੋਰਟ ਆਈ ਨੇਗੇਟਿਵ!

TeamGlobalPunjab
1 Min Read

ਨਵਾਂ ਸ਼ਹਿਰ : ਇਕ ਪਾਸੇ ਜਿਥੇ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਉਥੇ ਹੀ ਨਵਾਂ ਸ਼ਹਿਰ ਵਿਚ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ । ਇਥੇ 3 ਹੋਰ ਮਰੀਜ਼ਾਂ ਦੀ ਅੱਜ ਦੂਜੀ ਵਾਰ ਰਿਪੋਰਟ ਨੇਗੇਟਿਵ ਆਉਣ ਤੇ ਉਨ੍ਹਾਂ ਨੂੰ ਦਰੁਸਤ ਐਲਾਨ ਦਿੱਤਾ ਗਿਆ ਹੈ । ਇਸ ਨਾਲ ਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ ਜਿਲ੍ਹੇ ਵਿਚ 13 ਹੋ ਗਈ ਹੈ ।
ਦੱਸ ਦੇਈਏ ਹੁਣ ਇਥੇ ਮਾਤਰ 5 ਮਰੀਜ਼ਾਂ ਰਹਿ ਗਏ ਹਨ ਜਿਨ੍ਹਾਂ ਦਾ ਇਲਾਜ਼ ਚਾਲ ਰਿਹਾ ਹੈ । ਇਨ੍ਹਾਂ ਵਿੱਚੋ ਵੀ 5 ਦੀ ਪਹਿਲੀ ਰਿਪੋਰਟ ਨੇਗੇਟਿਵ ਆਈ ਦਸੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਵੀ ਦੂਜੀ ਰਿਪੋਰਟ ਨੇਗੇਟਿਵ ਆਉਣ ਤੇ ਦਰੁਸਤ ਐਲਾਨ ਦਿੱਤਾ ਜਾਵੇਗਾ ।
ਧਿਆਨ ਦੇਣ ਯੋਗ ਹੈ ਕਿ ਇਸ ਸਮੇ ਪੰਜਾਬ ਦੇ ਮੁਹਾਲੀ ਵਿਚ ਇਸ ਦੇ ਸਭ ਤੋਂ ਵਧੇਰੇ ਮਰੀਜ਼ ਹਨ । ਇਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 50 ਹੋ ਗਈ ਹੈ ।

Share This Article
Leave a Comment